FacebookTwitterg+Mail

ਰਣਜੀਤ ਬਾਵਾ ਨੇ ਜਦੋਂ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਨੌਜਵਾਨ ਦੀ ਪੁਗਾਈ ਇਹ ਰੀਝ

ranjit bawa
14 March, 2018 11:49:46 AM

ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਰਣਜੀਤ ਬਾਵਾ ਪੰਜਾਬੀ ਸੰਗੀਤ ਖੇਤਰ ਦੀ ਉਹ ਸਖਸ਼ੀਅਤ ਹੈ, ਜਿਸ ਨੇ ਸਦਾ ਹੀ ਆਪਣੇ ਹਰ ਗੀਤ ਸਦਕਾ ਦਰਸ਼ਕਾਂ ਦੇ ਪਿਆਰ ਦਾ ਨਿੱਘ ਮਾਣਿਆ ਹੈ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਨੂੰ ਜਿਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ ਸੀ।
Punjabi Bollywood Tadka

ਰਣਜੀਤ ਬਾਵਾ ਨੂੰ ਬਚਪਨ ਤੋਂ ਹੀ ਗਾਇਕੀ ਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਤਰ੍ਹਾਂ ਸਕੂਲੀ ਸਮਾਗਮਾਂ 'ਚ ਭਾਗ ਲੈਂਦੇ ਹੋਏ ਉਨ੍ਹਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਮਾਗਮਾਂ ਦੌਰਾਨ ਰਣਜੀਤ ਬਾਵਾ ਅਕਸਰ 'ਬੋਲ ਮਿੱਟੀ ਦਿਆ ਬਾਵਿਆ' ਗੀਤ ਗਾਉਂਦੇ ਤੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਣਨ ਵਾਲੇ ਨੂੰ ਕੀਲ ਕੇ ਰੱਖ ਲੈਂਦਾ ਸੀ, ਜਿਸ ਤੋਂ ਲੋਕਾਂ ਨੇ ਉਸ ਦੇ ਰਣਜੀਤ ਨਾਂ ਨਾਲ ਬਾਵਾ ਜੋੜ ਦਿੱਤਾ।|
Punjabi Bollywood Tadka
ਰਣਜੀਤ ਬਾਵਾ ਦਾ ਪਹਿਲਾਂ ਗੀਤ 'ਕੁੜੀਆਂ' ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਇੰਨੀ ਲੰਬੀ ਹੈ, ਜੋ ਸ਼ਾਇਦ ਇਕ ਖਬਰ 'ਚ ਪੂਰੀ ਨਹੀਂ ਆ ਸਕਦੀ।
Punjabi Bollywood Tadka
ਦੱਸ ਦੇਈਏ ਕਿ ਪੰਜਾਬੀ ਫਿਲਮ 'ਸਰਵਣ', 'ਭਲਵਾਨ' ਅਤੇ 'ਵੇਖ ਬਰਾਤਾਂ ਚੱਲੀਆਂ' 'ਚ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ। ਇਨਾਂ ਫਿਲਮਾਂ 'ਚ ਨਿਭਾਏ  ਕਿਰਦਾਰ ਵਾਂਗ ਸੱਚ ਦੀ ਲੜਾਈ ਲੜਨਾ, ਦੂਜਿਆਂ ਦਾ ਮਦੱਦਗਾਰ ਬਨਣਾ ਤੇ ਦੇਸ਼ ਪ੍ਰਤੀ ਪਿਆਰ ਆਦਿ ਸਭ ਗੁਣਾਂ 'ਤੇ ਉਹ ਆਪਣੀ ਅਸਲ ਜ਼ਿੰਦਗੀ 'ਚ ਵੀ ਬਾਖੂਬੀ ਅਮਲ ਕਰ ਰਹੇ ਹਨ।
Punjabi Bollywood Tadka

ਜਦੋਂ ਕਦੇ ਵੀ ਕਿਸੇ ਲੋੜਵੰਦ ਵਲੋਂ ਲਾਈ ਗਈ ਮਦੱਦ ਦੀ ਗੁਹਾਰ ਰਣਜੀਤ ਬਾਵੇ ਤੱਕ ਪੁੱਜੀ ਤਾਂ ਉਹ ਤੁਰੰਤ ਮਦੱਦ ਲਈ ਆ ਖੜ੍ਹੇ ਹੋਏ।
Punjabi Bollywood Tadka
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਪਟਿਆਲੇ ਦੇ ਇਕ ਨਿੱਜੀ ਹਸਪਾਤਲ 'ਚ ਕੈਂਸਰ ਦੀ ਬੀਮਾਰੀ ਨਾਲ ਪੀੜਤ ਅਤੇ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜ ਰਹੇ ਇਕ ਨੌਜਵਾਨ ਸੁਮਨ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਅਤੇ ਉਸ ਨੌਜਵਾਨ ਨੇ ਦੱਸਿਆ ਕਿ, ਉਹ ਗੀਤ ਲਿਖਦਾ ਤੇ ਉਸ ਦੀ ਇਕ ਆਖਰੀ ਇੱਛਾ ਹੈ ਕਿ ਮਸ਼ਹੂਰ ਗਾਇਕ ਰਣਜੀਤ ਬਾਵਾ ਮੇਰੇ ਲਿਖੇ ਗੀਤਾਂ ਚੋਂ ਕਿਸੇ ਵੀ ਗੀਤ ਨੂੰ ਆਪਣੀ ਆਵਾਜ਼ ਦੇਣ।
Punjabi Bollywood Tadka

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਜਿਵੇਂ ਹੀ ਰਣਜੀਤ ਬਾਵਾ ਕੋਲ ਪੁੱਜੀ ਤਾਂ ਉਹ ਇਸ ਨੂੰ ਸੁਣ ਕੇ ਨੌਜਵਾਨ ਵਲੋਂ ਦੱਸੇ ਗਏ ਪਤੇ (ਠਿਕਾਣੇ) ਅਨੁਸਾਰ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚੇ ਅਤੇ ਇਸ ਨੌਜਵਾਨ ਨਾਲ ਮੁਲਾਕਾਤ ਕੀਤੀ।
Punjabi Bollywood Tadka

ਰਣਜੀਤ ਬਾਵਾ ਨੇ ਇਸ ਨੌਜਵਾਨ ਦਾ ਹਾਲ-ਚਾਲ ਪੁੱਛਣ ਉਪਰੰਤ ਉਸ ਵਲੋਂ ਲਿਖੇ ਗੀਤਾਂ ਦੀ ਕਾਪੀ ਨੂੰ ਆਪਣੇ ਹੱਥਾਂ 'ਚ ਫੜ੍ਹ ਉਸ ਦੇ ਗੀਤਾਂ ਨੂੰ ਦੇਖਿਆ ਅਤੇ ਨਾਲ ਹੀ ਉਸ ਨੌਜਵਾਨ ਦੀ ਆਵਾਜ਼ 'ਚ ਇਕ ਗੀਤ ਵੀ ਸੁਣੀਆ। ਇਸ ਦੌਰਾਨ ਰਣਜੀਤ ਬਾਵਾ ਨੇ ਇਸ ਨੌਜਵਾਨ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।


Tags: Ranjit BawaHappy BirthdayJatt Di AkalMitti Da BawaToofan SinghSarvannVekh Baraatan ChalliyanBhalwan SinghKhido Khundi

Edited By

Sunita

Sunita is News Editor at Jagbani.