FacebookTwitterg+Mail

B'Day Spl : ਰਣਜੀਤ ਸਿੰਘ ਬਾਜਵਾ ਤੋਂ ਬਣੇ ਰਣਜੀਤ ਬਾਵਾ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇ

ranjit bawa happy birthday
14 March, 2020 11:06:45 AM

ਜਲੰਧਰ (ਬਿਊਰੋ) — ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ 'ਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ ਰਣਜੀਤ ਬਾਵਾ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਰਣਜੀਤ ਸਿੰਘ ਬਾਜਵਾ ਹੈ।
Image may contain: 1 person, standing, car, shoes and outdoor
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਖਾਸ ਤਸਵੀਰ
ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਆਫੀਸ਼ੀਅਲ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਤੇ ਉਨ੍ਹਾਂ ਦੇ ਫੈਨਜ਼ ਕੁਮੈਂਟ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
Image may contain: 1 person, standing and shoes
15 ਸਾਲ ਕੀਤਾ ਲੰਬਾ ਸੰਘਰਸ਼
ਦੱਸ ਦਈਏ ਕਿ 15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ।
Image may contain: 1 person, sitting
ਰਣਜੀਤ ਬਾਜਵਾ ਤੋਂ ਇੰਝ ਬਣੇ ਰਣਜੀਤ ਬਾਵਾ
ਮਾਸਟਰ ਮੰਗਲ ਸਿੰਘ ਰਣਜੀਤ ਬਾਵਾ ਦੇ ਪ੍ਰਿੰਸੀਪਲ ਰਹੇ ਹਨ। ਪੜਾਈ ਦੌਰਾਨ ਹੀ ਰਣਜੀਤ ਬਾਵਾ ਨੂੰ ਗਾਉਣ ਦਾ ਸੌਂਕ ਸੀ ਅਤੇ ਰਣਜੀਤ ਬਾਵਾ ਵਿਚਲੇ ਕਲਾਕਾਰ ਨੂੰ ਪਛਾਨਣ ਵਾਲੇ ਮਾਸਟਰ ਮੰਗਲ ਸਿੰਘ ਹੀ ਸਨ। ਇਸ ਦਾ ਖੁਲਾਸਾ ਰਣਜੀਤ ਬਾਵਾ ਨੇ ਇਕ ਇੰਟਰਵਿਊ ਦੌਰਾਨ ਕੀਤਾ।
Image may contain: 1 person, standing
ਰਣਜੀਤ ਬਾਵਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ 'ਮਾਸਟਰ ਮੰਗਲ ਸਿੰਘ ਮੈਨੂੰ ਸਕੂਲ 'ਚ ਬਿਠਾ ਕੇ 4-4 ਘੰਟੇ ਰਿਆਜ਼ ਕਰਵਾਉਂਦੇ ਸਨ ਅਤੇ ਉਨ੍ਹਾਂ ਵਿਚਲੀਆਂ ਕਮੀਆਂ ਨੂੰ ਦੱਸਦੇ ਸਨ।' ਹਾਲਾਂਕਿ ਮਾਸਟਰ ਮੰਗਲ ਸਿੰਘ ਦਾ ਗਾਇਕੀ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ। ਗਾਇਕੀ 'ਚ ਜਦੋਂ ਥੋੜੀ ਨਿਪੁੰਨਤਾ ਬਾਵਾ ਨੇ ਹਾਸਲ ਕਰ ਲਈ ਸੀ ਪਰ ਬਾਵਾ ਦੇ ਇਸ ਹੁਨਰ ਦੀ ਕਦੇ ਵੀ ਉਨ੍ਹਾਂ ਦੇ ਉਸਤਾਦ ਨੇ ਤਾਰੀਫ ਨਹੀਂ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਉਹ ਆਪਣੀ ਤਾਰੀਫ ਸੁਣ ਕੇ ਮਿਹਨਤ ਕਰਨਾ ਛੱਡ ਦੇਣਗੇ।
Image may contain: 2 people, people smiling, indoor
ਰਣਜੀਤ ਬਾਵਾ ਦੀ ਪ੍ਰਸਿੱਧੀ ਤੋਂ ਪਹਿਲਾਂ ਮਾਸਟਰ ਮੰਗਲ ਸਿੰਘ ਆਖ ਗਏ ਸਨ ਦੁਨੀਆ ਨੂੰ ਅਲਾਵਿਦਾ
ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।
Image may contain: 1 person, smiling, sky, tree, grass, outdoor and nature
ਰਣਜੀਤ ਬਾਵਾ ਹਮੇਸ਼ਾ ਹੈ ਇਸ ਗੱਲ ਦਾ ਅਫਸੋਸ
ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ। ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।
Image may contain: 2 people, people smiling, people sitting, shoes and indoor


Tags: Ranjit BawaHappy BirthdayRanjit Singh BajwaMitti Da BawaBoti BotiMaster Mangal SinghPunjabi Celebrity

About The Author

sunita

sunita is content editor at Punjab Kesari