FacebookTwitterg+Mail

ਕੁੜੀ ਨੂੰ 'ਇੰਪ੍ਰੈੱਸ' ਕਰਨ 'ਚ ਲੱਗਾ ਰਣਜੀਤ ਬਾਵਾ ਦਾ ਪੂਰਾ ਜ਼ੋਰ, ਦੇਖੋ ਵੀਡੀਓ

ranjit bawa impress desi crew bunty bains latest punjabi song
14 November, 2019 11:43:24 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰਣਜੀਤ ਬਾਵਾ ਦਾ ਨਵਾਂ ਗੀਤ 'ਇੰਪ੍ਰੈੱਸ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੁੰਦਿਆਂ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਗਈ ਹੈ। ਗੀਤ ਦੇ ਬੋਲ ਤੇ ਕੰਪੋਜਿੰਗ ਗੀਤਕਾਰ ਬੰਟੀ ਬੈਂਸ ਨੇ ਕੀਤੀ ਹੈ ਅਤੇ ਸੰਗੀਤ ਦੇਸੀ ਕਰਿਊ ਵਲੋਂ ਤਿਆਰ ਕੀਤਾ ਹੈ। ਰਣਜੀਤ ਬਾਵਾ ਦੇ ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਹਰ ਇਕ ਦੇ ਦਿਲ ਨੂੰ ਛੂਹ ਰਹੇ ਹਨ।


ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਫਿਲਮ 'ਡੈਡੀ ਕੂਲ ਮੁੰਡੇ ਫੂਲ 2' 'ਚ ਜੱਸੀ ਗਿੱਲ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜਸਵਿੰਦਰ ਭੱਲਾ ਇਸ ਫਿਲਮ 'ਚ ਕੂਲ ਡੈਡੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ ਦਾ ਸ਼ੂਟ ਵਿਦੇਸ਼ 'ਚ ਚੱਲ ਰਿਹਾ ਹੈ, ਜਿਸ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।


Tags: Ranjit BawaImpressDesi CrewBunty BainsLatest Punjabi Song

Edited By

Sunita

Sunita is News Editor at Jagbani.