FacebookTwitterg+Mail

ਅੱਜ ਸ਼ਾਮੀ ਕਿਪਸ ਮਾਰਕੀਟ ਲੁਧਿਆਣਾ 'ਚ ਲੱਗੇਗਾ 'ਭਲਵਾਨ ਸਿੰਘ' ਦਾ ਖੁੱਲ੍ਹਾ ਅਖਾੜਾ

ranjit bawa live concert in ludhiana
18 October, 2017 06:48:21 PM

ਜਲੰਧਰ (ਬਿਊਰੋ)— ਰਣਜੀਤ ਬਾਵਾ ਦੀ ਅਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਭਲਵਾਨ ਸਿੰਘ' ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਹੋ ਰਹੀ ਹੈ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕ ਬੇਹੱਦ ਪਿਆਰ ਦੇ ਰਹੇ ਹਨ। ਅੱਜ ਸ਼ਾਮੀ 6 ਵਜੇ ਕਿਪਸ ਮਾਰਕੀਟ ਲੁਧਿਆਣਾ 'ਚ 'ਭਲਵਾਨ ਸਿੰਘ' ਦਾ ਖੁੱਲ੍ਹਾ ਅਖਾੜਾ ਲੱਗਣ ਜਾ ਰਿਹਾ ਹੈ। ਇਸ ਦੌਰਾਨ ਰਣਜੀਤ ਬਾਵਾ ਲਾਈਵ ਪਰਫਾਰਮੈਂਸ ਦੇਣਗੇ ਤੇ ਫਿਲਮ 'ਭਲਵਾਨ ਸਿੰਘ' ਬਾਰੇ ਵੀ ਗੱਲਬਾਤ ਕਰਨਗੇ। ਇਸ ਦੌਰਾਨ ਰਣਜੀਤ ਬਾਵਾ ਦੇ ਗਾਇਕ ਸੱਜਣ ਅਦੀਬ, ਬੀਰ ਸਿੰਘ ਤੇ ਗੁਰਸ਼ਬਦ ਵੀ ਆਪਣੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲਣਗੇ।
ਦੱਸਣਯੋਗ ਹੈ ਕਿ 'ਭਲਵਾਨ ਸਿੰਘ' ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ, ਜਿਸ 'ਚ ਰਣਜੀਤ ਬਾਵਾ ਤੋਂ ਇਲਾਵਾ ਨਵਦੀਪ ਬੰਗਾ, ਕਰਮਜੀਤ ਅਨਮੋਲ ਤੇ ਮਾਨਵ ਵਿੱਜ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਸੁਖਰਾਜ ਸਿੰਘ ਵਲੋਂ ਲਿਖੀ ਗਈ ਹੈ, ਜਿਸ ਨੂੰ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸਿੰਘ ਸੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।


Tags: Ranjit Bawa Bhalwan Singh Live In Concert Navdeep Banga Bir Singh Sajjan Adeeb Gurshabad