FacebookTwitterg+Mail

ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ, ਕੀਤੀ ਮਦਦ

ranjit bawa meets shaheed kulwinder singh family
19 February, 2019 07:51:09 PM

ਜਲੰਧਰ (ਬਿਊਰੋ)— ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਅੱਜ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਪਹੁੰਚੇ। ਇਸ ਦੌਰਾਨ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਰਣਜੀਤ ਬਾਵਾ ਨੇ ਮੁਲਾਕਾਤ ਕੀਤੀ ਤੇ 2.50 ਲੱਖ ਦੀ ਮਦਦ ਦਾ ਚੈੱਕ ਵੀ ਉਨ੍ਹਾਂ ਨੂੰ ਦਿੱਤਾ।

PunjabKesari,ਰਣਜੀਤ ਬਾਵਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,ranjit bawa hd photo image download

ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ, ਨੂਰਪੁਰ ਬੇਦੀ ਵਿਖੇ ਪਹੁੰਚਣ 'ਤੇ ਬਾਵਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਨਾਲ ਕੈਪਸ਼ਨ ਲਿਖੀ, 'ਅੱਜ ਵੀਰ ਦੇ ਘਰ ਜਾ ਕੇ ਆਇਆ। ਸਾਰਾ ਘਰ ਸੁੰਨਾ ਹੋ ਗਿਆ। ਬਹੁਤ ਵੱਡਾ ਦੁੱਖ ਹੈ ਬਾਪੂ ਜੀ ਤੇ ਸਾਰੇ ਪਰਿਵਾਰ ਲਈ, ਜੋ ਕਿ ਵੰਡਾਇਆ ਨਹੀਂ ਜਾ ਸਕਦਾ। ਸਿਰਫ ਹੌਸਲਾ ਦੇ ਸਕਦੇ ਹਾਂ। ਆਪਣੇ ਵਲੋਂ ਬਾਪੂ ਜੀ ਨੂੰ 2.50 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਤੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲੂਟ ਕਰਦਿਆਂ ਬਾਪੂ ਜੀ ਦਾ ਕਹਿਣਾ ਸੀ ਕਿ ਮੇਰਾ ਸਿਰ ਉੱਚਾ ਕਰ ਗਿਆ ਤੇ ਸਾਡਾ ਸਭ ਦਾ ਵੀ।'

PunjabKesari,ਰਣਜੀਤ ਬਾਵਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,ranjit bawa hd photo image download

ਰਣਜੀਤ ਬਾਵਾ ਨੇ ਆਪਣੇ ਚਾਹੁਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਬਣਦੀ ਮਦਦ ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ਰੂਰ ਕਰਨ।


Tags: Ranjit Bawa Shaheed Kulwinder Singh Pulwama Terror Attack Pollywood News ਰਣਜੀਤ ਬਾਵਾ

Edited By

Rahul Singh

Rahul Singh is News Editor at Jagbani.