FacebookTwitterg+Mail

ਰਣਜੀਤ ਬਾਵਾ ਦੀ ਹਿੰਦੂ ਧਰਮ 'ਤੇ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਸੰਜੀਵ ਘਨੌਲੀ

ranjit bawa punjabi singer apologized for his song mera ki kasoor
07 May, 2020 01:25:06 PM

ਜਲੰਧਰ (ਕਮਲ) - ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕੀਤੇ ਗਏ ਇਕ ਗੀਤ 'ਮੇਰਾ ਕੀ ਕਸੂਰ' ਵਿਚ ਹਿੰਦੂ ਧਰਮ ਸਬੰਧੀ ਕੀਤੀ ਟਿੱਪਣੀ ਦੇ ਵਿਰੋਧ 'ਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਦਰਖਾਸਤ 'ਤੇ ਥਾਣਾ ਸਦਰ ਰੂਪਨਗਰ ਪੁਲਸ ਨੇ ਹਿੰਦੂ ਸਮਾਜ ਦੀਆਂ ਧਾਰਮਕ ਭਾਵਨਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੀ ਦਰਖਾਸਤ 'ਚ ਸੰਜੀਵ ਘਨੌਲੀ ਨੇ ਕਿਹਾ ਹੈ ਕਿ ਉਕਤ ਗਾਇਕ ਨੇ ਆਪਣੀ ਗਾਇਆ ਗੀਤ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ, ਜੋ ਕਿ ਸਿੱਧੇ ਤੌਰ 'ਤੇ ਹਿੰਦੂ ਧਰਮ 'ਤੇ ਟਿੱਪਣੀ ਹੈ, ਇਸ ਗੀਤ ਨਾਲ ਪੂਰੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੰਜੀਵ ਘਨੌਲੀ ਦੀ ਦਰਖਾਸਤ 'ਤੇ ਥਾਣਾ ਰੂਪਨਗਰ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ।


Tags: Ranjit BawaCase FiledMera Ki Kasoorਸੰਜੀਵ ਘਨੌਲੀਰਣਜੀਤ ਬਾਵਾ

About The Author

sunita

sunita is content editor at Punjab Kesari