FacebookTwitterg+Mail

ਹੁਣ ਗਾਇਕ ਗੁਰੂ ਰੰਧਾਵਾ ਵੀ ਬਣੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ

ranjit bawa shared information about his upcoming movie tara mira
01 July, 2019 12:47:44 PM

ਜਲੰਧਰ (ਬਿਊਰੋ) —ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਰਣਜੀਤ ਬਾਵਾ ਪਾਲੀਵੁੱਡ ਫਿਲਮ ਇੰਡਸਟਰੀ ਦਿਨ ਦੁੱਗਣੀ ਤੇ ਚੋਗਣੀ ਤਰੱਕੀ ਕਰ ਰਹੇ ਹਨ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਨਵੀਂ ਫਿਲਮ 'ਤਾਰਾ ਮੀਰਾ' ਦਾ ਐਲਾਨ ਕੀਤਾ ਹੈ। ਇਸ ਫਿਲਮ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਫਿਲਮ 'ਤਾਰਾ ਮੀਰਾ' ਦੀ ਸ਼ੂਟਿੰਗ ਕੁਝ ਮਹੀਨੇ ਪਹਿਲਾ ਹੀ ਮੁਕੰਮਲ ਹੋ ਚੁੱਕੀ ਹੈ ਪਰ ਗੁਰੂ ਰੰਧਾਵਾ ਬਤੌਰ ਪ੍ਰੋਡਿਊਸਰ ਹੁਣ ਇਸ ਫਿਲਮ ਨਾਲ ਜੁੜੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਗੁਰੂ ਰੰਧਾਵਾ ਸੰਗੀਤ ਜਗਤ ਦੇ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖਾਸ ਪ੍ਰਸਿੱਧੀ ਹਾਸਲ ਕੀਤੀ ਹੈ। 

 

ਦੱਸ ਦਈਏ ਕਿ ਫਿਲਮ 'ਤਾਰਾ ਮੀਰਾ' ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਗੁਰੂ ਰੰਧਾਵਾ ਅਤੇ ਰਾਜੀਵ ਢੀਂਗਰਾ ਦੀ ਪੇਸ਼ਕਸ਼ ਹੈ, ਜਿਸ 'ਚ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਸਮੇਤ ਕਈ ਹੋਰ ਕਲਾਕਾਰਾਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਹੋਰਨਾਂ ਫਿਲਮਾਂ ਵਾਂਗ ਰਣਜੀਤ ਬਾਵਾ ਦੀ ਇਸ ਫਿਲਮ 'ਚ ਅਦਾਕਾਰੀ ਨੂੰ ਲੋਕਾਂ ਵਲੋਂ ਕਿੰਨਾ ਕੁ ਸਰਾਹਿਆ ਜਾਂਦਾ ਹੈ।


ਦੱਸਣਯੋਗ ਹੈ ਕਿ ਰਣਜੀਤ ਬਾਵਾ ਨੂੰ ਗੀਤ 'ਜੱਟ ਦੀ ਅਕਲ' ਨਾਲ ਸੰਗੀਤ ਜਗਤ 'ਚ ਸ਼ੌਹਰਤ ਮਿਲੀ ਸੀ। ਪੰਜਾਬੀ ਲੋਕ ਗੀਤ 'ਬੋਲ ਮਿੱਟੀ ਦਿਆ ਬਾਵਿਆ' ਗੀਤ ਨੇ ਰਣਜੀਤ ਬਾਵਾ ਨੂੰ ਅਜਿਹੀ ਪਛਾਣ ਦਿੱਤੀ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਬਾਵਾ' ਜੁੜ ਗਿਆ। ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਅੱਧੀ ਰਾਤ' ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਅੱਧੀ ਰਾਤ' ਗੀਤ 'ਚ ਰਣਜੀਤ ਬਾਵਾ ਨਾਲ ਹਿਮਾਂਸ਼ੀ ਖੁਰਾਨਾ ਨਜ਼ਰ ਆਈ। ਦੱਸ ਦਈਏ ਕਿ ਰਣਜੀਤ ਬਾਵਾ 'ਸਰਵਣ', 'ਤੂਫਾਨ ਸਿੰਘ', 'ਵੇਖ ਬਰਾਤਾਂ ਚੱਲੀਆਂ', 'ਖਿੰਦੋ ਖੁੰਡੀ', 'ਹਾਈ ਐਂਡ ਯਾਰੀਆਂ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।


Tags: Tara MiraRanjit BawaNazia HussainGurpreet GhuggiRajiv Kumar DhingraGuru Randhawa

Edited By

Sunita

Sunita is News Editor at Jagbani.