FacebookTwitterg+Mail

ਰਣਜੀਤ ਬਾਵਾ ਦਾ ਗੀਤ ਹੋਇਆ ਲੀਕ, ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਗੁੱਸਾ

ranjit bawa song khanda leaked
30 October, 2019 09:09:50 AM

ਜਲੰਧਰ(ਬਿਊਰੋ)- ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ ’ਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ ਰਣਜੀਤ ਬਾਵਾ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ। ਹਾਲ ਹੀ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਗੀਤ ‘ਖੰਡਾ’ ਸੋਸ਼ਲ ਮੀਡੀਆ ‘ਤੇ ਕਿਸੇ ਨੇ ਲੀਕ ਕਰ ਦਿੱਤਾ ਹੈ। ਰਣਜੀਤ ਬਾਵਾ ਨੇ ਲਿਖਿਆ,‘‘ਖੰਡਾ ਲੀਕਡ, ਇਕ ਸਾਲ ਪਹਿਲਾਂ ਬਣਾਇਆ ਸੀ ਵੀਡੀਓ ਦਾ ਵੀ ਸੋਚ ਰਹੇ ਸੀ ਪਰ ਕਿਸੇ ਨੇ ਅਨਮਿਕਸਡ ਹੀ ਚੱਕਤਾ’’ ਇਸ ਤੋਂ ਅੱਗੇ ਉਨ੍ਹਾਂ ਹੈਪੀ ਰਾਏਕੋਟੀ ਅਤੇ ਬਿਗ ਬਰਡ ਦੇ ਨਾਮ ਵੀ ਲਿਖੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਬਿਗ ਬਰਡ ਦਾ ਹੈ।

 
 
 
 
 
 
 
 
 
 
 
 
 
 

#Khanda leaked😡unmixed e gana chakta 🙄 @urshappyraikoti nd @bygbyrdpro

A post shared by Ranjit Bawa (@ranjitbawa) on Oct 28, 2019 at 9:56pm PDT


ਇਸ ਪੋਸਟ ਦੇ ਹੇਠ ਉਨ੍ਹਾਂ ਦੇ ਫੈਨਜ਼ ਦਾ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਲੋਕਾਂ ਵੱਲੋਂ ਹੁਣ ਇਸ ਗੀਤ ਨੂੰ ਵੀਡੀਓ ਦੇ ਨਾਲ ਰਿਲੀਜ਼ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਗੀਤ ਕਾਫੀ ਵਧੀਆ ਹੈ, ਜਿਸ ‘ਚ ਖੰਡੇ ਦੀ ਮਹੱਤਤਾ ਦੇ ਨਾਲ-ਨਾਲ ਅੱਜ ਦੇ ਹਲਾਤਾਂ ‘ਤੇ ਵੀ ਚਾਨਣਾ ਪਾਇਆ ਜਾ ਰਿਹਾ ਹੈ।


Tags: Ranjit BawaSongKhandaLeakedSocial Media

About The Author

manju bala

manju bala is content editor at Punjab Kesari