FacebookTwitterg+Mail

ਰਣਜੀਤ ਟਪਿਆਲਾ ਦੇ 'ਵੇਖੀ ਜਾਵਾਂ' ਗੀਤ ਦੀ ਰਿਲੀਜ਼ਿੰਗ ਅੱਜ

ranjit tapiala new song release
08 May, 2017 09:48:45 AM
ਜਲੰਧਰ— ਡੈੱਨਮਾਰਕ ਦੇ ਵਾਸੀ ਗਾਇਕ ਰਣਜੀਤ ਟਪਿਆਲਾ ਦਾ ਨਵਾਂ ਸਿੰਗਲ ਟ੍ਰੈਕ 'ਵੇਖੀ ਜਾਵਾਂ' 8 ਮਈ ਨੂੰ ਸਾਗਾ ਕੰਪਨੀ ਵੱਲੋਂ ਵਿਸ਼ਵ ਭਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਸੋਮਵਾਰ ਨੂੰ ਸਵੇਰੇ 11 ਵਜੇ ਵੱਖ-ਵੱਖ ਚੈਨਲਾਂ ਤੇ ਸੋਸ਼ਲ ਤੇ ਡਿਜੀਟਲ ਮੀਡੀਆ ਸਮੇਤ ਵੱਖ-ਵੱਖ ਸੰਗੀਤਕ ਡਾਊਨਲੋਡਿੰਗ ਸਾਈਟਾਂ 'ਤੇ ਪੰਜਾਬੀ ਸੰਗੀਤਕ ਸ੍ਰੋਤਿਆਂ ਲਈ ਉਪਲੱਬਧ ਹੋਵੇਗਾ। ਇਹ ਜਾਣਕਾਰੀ ਦਿੰਦਿਆਂ 'ਵੇਖੀ ਜਾਵਾਂ' ਦੇ ਪ੍ਰਾਜੈਕਟ ਮੈਨੇਜਰ ਮਨਦੀਪ ਟਪਿਆਲਾ ਨੇ ਦੱਸਿਆ ਕਿ ਇਸ ਗੀਤ ਨੂੰ ਖੁਦ ਰਣਜੀਤ ਟਪਿਆਲਾ ਤੇ ਪਾਕਿਸਤਾਨੀ ਸ਼ਾਇਰ ਜ਼ਫਰ ਵੱਲੋਂ ਲਿਖੇ ਜਾਣ ਸਮੇਤ ਯੂ. ਕੇ. ਦੇ ਸੰਗੀਤਕਾਰ ਮੁਖਤਾਰ ਸਹੋਤਾ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਫਿਲਮਾਂਕਣ ਮਸ਼ਹੂਰ ਵੀਡੀਓ ਡਾਇਰੈਕਟਰ ਸੰਦੀਪ ਸ਼ਰਮਾ ਨੇ ਕੀਤਾ ਹੈ।

Tags: Ranjit Tapialavekhi jawansingle tracksingerਰਣਜੀਤ ਟਪਿਆਲਾਵੇਖੀ ਜਾਵਾਂਸਿੰਗਲ ਟ੍ਰੈਕਗਾਇਕ