FacebookTwitterg+Mail

ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਰਣਜੀਤ ਤੇਜੀ ਦਾ ਗੀਤ 'ਤੂੰ ਮੇਰੀ ਜਾਨ'

ranjit teji
17 January, 2019 09:04:40 AM

ਜਲੰਧਰ (ਬਿਊਰੋ) — ਅੱਜ ਦੇ ਸਮੇਂ 'ਚ ਜਿੱਥੇ ਹਜ਼ਾਰਾਂ ਗੀਤ ਆਉਂਦੇ ਹਨ ਪਰ ਕੁਝ ਗੀਤ ਅਜਿਹੇ ਵੀ ਹੁੰਦੇ ਹਨ, ਜੋ ਕਿ ਬੱਚੇ-ਬੱਚੇ ਦੀ ਜ਼ੁਬਾਨ 'ਤੇ ਆ ਬੈਠਦੇ ਹਨ। ਇਕ ਅਜਿਹਾ ਹੀ ਗੀਤ ਪੰਜਾਬੀ ਗਾਇਕ ਰਣਜੀਤ ਤੇਜੀ ਦਾ ਹੈ, ਜਿਸ ਨੂੰ ਰਿਲੀਜ਼ ਹੋਏ ਸਿਰਫ ਤਿੰਨ ਦਿਨ ਹੀ ਹੋਏ ਹਨ ਪਰ ਹਰ ਇਕ ਬੱਚੇ-ਬੱਚੇ ਦੀ ਜ਼ੁਬਾਨ 'ਤੇ ਇਹ ਗੀਤ ਆ ਗਿਆ ਹੈ। ਦੱਸ ਦਈਏ ਕਿ ਰਣਜੀਤ ਤੇਜੀ ਦੇ ਗੀਤ ਦਾ ਨਾਂ 'ਤੂੰ ਮੇਰੀ ਜਾਨ' ਹੈ।


ਜ਼ਿਕਰਯੋਗ ਹੈ ਕਿ ਪੰਜਾਬੀ ਇੰਡਸਟਰੀ ਦਾ ਕੋਈ ਵੀ ਅਜਿਹਾ ਕਲਾਕਾਰ ਨਹੀਂ, ਜੋ ਇਸ ਵੇਲੇ ਤੇਜੀ ਦੀ ਸਪੋਰਟ 'ਚ ਨਾ ਹੋਵੇ। ਕਲਾਕਾਰਾਂ ਤੋਂ ਇਲਾਵਾ ਚੋਟੀ ਦੇ ਸੰਗੀਤਕਾਰ ਵੀ ਇਹੀ ਗੀਤ ਗੁਣਗੁਣਾ ਰਹੇ ਹਨ। ਗੀਤ ਨੂੰ ਗੋਗੀ ਪੱਲੀਝਿੱਕੀ ਅਤੇ ਸੰਗੀਤਬੱਧ ਪੰਕਜ ਅਹੂਜਾ ਨੇ ਲਿਖਿਆ ਹੈ। ਸ਼ਿੰਦਾ ਨਿਹਾਲੂਵਾਲ ਤੇ ਸਾਇਰਨ ਮਿਊਜ਼ਿਕ ਦੀ ਪੇਸ਼ਕਸ਼ ਹੈ, ਜਿੱਥੇ ਕਰਨ ਦੇਵਗਨ ਨੇ ਬਤੌਰ ਮਾਡਲਿੰਗ ਕੀਤੀ ਹੈ, ਉਥੇ ਵੀਡੀਓ ਸੰਜੀਵ ਸੋਮ ਚਾਵਲਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਮੇਰੀ ਜਾਨ ਦਾ ਜਾਦੂ ਅਜਿਹਾ ਸਿਰ ਚੜ੍ਹ ਕੇ ਬੋਲਦਾ ਹੈ ਕਿ ਜੋ ਵੀ ਸੁਣਦਾ-ਦੇਖਦਾ ਹੈ, ਘੱਟ ਤੋਂ ਘੱਟ 5-6-10 ਵਾਰ ਜ਼ਰੂਰ ਸੁਣਦਾ ਹੈ। ਰਣਜੀਤ ਤੇਜੀ ਦਾ ਗੀਤ 'ਤੂੰ ਮੇਰੀ ਜਾਨ' ਸੱਚਮੁੱਚ ਹਰ ਇਕ ਦੀ ਜਾਨ ਬਣ ਜਾਵੇ।


Tags: Ranjit Teji Tu Meri Jaan Gogi Palli Jhikki Pankaj Ahuja Shinda Nihaluwal

Edited By

Sunita

Sunita is News Editor at Jagbani.