FacebookTwitterg+Mail

ਸਲਮਾਨ ਵਲੋਂ ਰਾਨੂ ਮੰਡਲ ਨੂੰ ਦਿੱਤੇ 55 ਲੱਖ ਦੇ ਘਰ ਦਾ ਸੱਚ ਆਇਆ ਸਾਹਮਣੇ

ranu mandal atindra chakraborty says about salman khan flat gift truth
02 September, 2019 12:55:17 PM

ਜਲੰਧਰ (ਬਿਊਰੋ) — ਰੇਲਵੇ ਸਟੇਸ਼ਨਾਂ ਅਤੇ ਸੜਕਾਂ ’ਤੇ ਗਾਉਣ ਵਾਲੀ ਮਾਹਿਲਾ ਰਾਨੂ ਮੰਡਲ ਅੱਜ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ ’ਤੇ ਗੀਤ ਗਾਉਂਦੀ ਰਾਨੂ ਮੰਡਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ ਪਰ ਇਸ ਮਹਿਲਾ ਨੂੰ ਸਟਾਰ ਬਣਾਉਣ ਪਿੱਛੇ ਅਤਿੰਦਰ ਨਾਂ ਦੇ ਵਿਅਕਤੀ ਦਾ ਵੱਡਾ ਹੱਥ ਹੈ ਕਿਉਂਕਿ ਇਹ ਉਹੀ ਵਿਅਕਤੀ ਹੈ, ਜਿਸ ਨੇ ਰਾਨੂ ਮੰਡਲ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਰਾਨੂ ਮੰਡਲ ਚਰਚਾ ’ਚ ਆਈ ਸੀ।

ਪਿਛਲੇ ਕਾਫੀ ਦਿਨਾਂ ਤੋਂ ਰਾਨੂ ਮੰਡਲ ਨੂੰ ਲੈ ਕੇ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ 55 ਲੱਖ ਦਾ ਘਰ ਤੋਹਫੇ ਵਜੋ ਦਿੱਤਾ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਨੇ ਰਾਨੂ ਮੰਡਲ ਨੂੰ ‘ਦਬੰਗ 3’ ’ਚ ਗੀਤ ਗਾਉਣ ਦਾ ਵੀ ਆਫਰ ਦਿੱਤਾ ਹੈ। ਹੁਣ ਇੰਨ੍ਹਾਂ ਖਬਰਾਂ ਨੂੰ ਲੈ ਕੇ ਅਤਿੰਦਰ ਚੱਕਰਵਰਤੀ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ, ‘‘ਮੈਨੂੰ ਇਸ ਬਾਰੇ ਬਹੁਤ ਮੈਸੇਜ ਤੇ ਫੋਨ ਕਾਲਸ ਆ ਰਹੇ ਹਨ ਪਰ ਇਹ ਸਾਰੀਆਂ ਖਬਰਾਂ ਬੇਬੁਨਿਆਦ ਹਨ। ਅਸਲ ’ਚ ਰਾਨਾਘਾਟ ਦੇ ਲੋਕਲ ਪ੍ਰਸ਼ਾਸ਼ਨ ਨੇ ਰਾਨੂ ਮੰਡਲ ਨੂੰ ਘਰ ਦਿੱਤਾ ਹੈ ਅਤੇ ਉਨ੍ਹਾਂ ਨੇ ਹੀ ਅਧਾਰ ਕਾਰਡ ਬਣਵਾਉਣ ’ਚ ਮਦਦ ਕੀਤੀ ਸੀ।’’

ਦੱਸਣਯੋਗ ਹੈ ਕਿ ਅਤਿੰਦਰ ਚੱਕਰਵਰਤੀ ਰਾਨੂ ਮੰਡਲ ਦੇ ਮੈਨੇਜਰ ਦੇ ਤੌਰ ’ਤੇ ਕੰਮ ਕਰ ਰਹੇ ਹਨ। ਅਤਿੰਦਰ ਹੀ ਉਹ ਸ਼ਖਸ ਹੈ, ਜਿਸ ਨੇ ਰਾਨੂ ਦੇ ਹੁਨਰ ਨੂੰ ਪਛਾਣਿਆ ਅਤੇ ਦੁਨੀਆ ਸਾਹਮਣੇ ਲਿਆਂਦਾ। ਰਾਨੂ ਮੰਡਲ ਨੂੰ ਅਤਿੰਦਰ ਨੂੰ ਹੁਣ ਆਪਣੇ ਪੁੱਤਰ ਦੀ ਤਰ੍ਹਾਂ ਸਮਝਦੀ ਹੈ।


Tags: Ranu MondalHimesh ReshammiyaSalman KhanRanaghat Club Member Ek Pyaar Ka Nagma Hai

Edited By

Sunita

Sunita is News Editor at Jagbani.