ਮੁੰਬਈ(ਬਿਊਰੋ)- ਸੋਸ਼ਲ ਮੀਡੀਆ ਰਾਹੀਂ ਰਾਤੋਂ-ਰਾਤ ਸਟਾਰ ਬਣੀ ਰਾਨੂੰ ਮੰਡਲ ਵਿਵਾਦਾਂ ‘ਚ ਆ ਗਈ ਹੈ। ਬੀਤੇ ਦਿਨ ਉਸ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੇ ਇਕ ਪ੍ਰਸ਼ੰਸਕ ਨਾਲ ਬਦਸਲੂਕੀ ਕਰਦੀ ਨਜ਼ਰ ਆਈ। ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ’ਚ ਇਕ ਮਹਿਲਾ ਰਾਨੂ ਮੰਡਲ ਨੂੰ ਸੈਲਫੀ ਖਿਚਵਾਉਣ ਨੂੰ ਕਹਿੰਦੀ ਹੈ ਪਰ ਰਾਨੂ ਗੁੱਸੇ ’ਚ ਕਹਿੰਦੀ ਹੈ ਕਿ ਤੁਸੀਂ ਮੈਨੂੰ ਹੱਥ ਕਿਵੇਂ ਲਾਇਆ ? ਮੈਂ ਹੁਣ ਇਕ ਸੈਲੀਬ੍ਰਿਟੀ ਹਾਂ।
ਇਸ ਵੀਡੀਓ ਤੋਂ ਬਾਅਦ ਆਪਣੇ ਖਰਾਬ ਵਿਵਹਾਰ ਦੇ ਚਲਦਿਆਂ ਇੰਟਰਨੈੱਟ ‘ਤੇ ਯੂਜ਼ਰਜ਼ ਰਾਨੂੰ ਮੰਡਲ ਦਾ ਮਜ਼ਾਕ ਉੱਡਾ ਰਹੇ ਹਨ। ਰਾਨੂੰ ਮੰਡਲ ਦੇ ਫਨੀ ਮੀਮਸ ਵਾਇਰਲ ਹੋ ਰਹੇ ਹਨ। ਯੂਜ਼ਰਜ਼ ਰਾਨੂੰ ਨੂੰ ਹੰਕਾਰੀ ਕਹਿ ਕੇ ਟਰੋਲ ਕਰ ਰਹੇ ਹਨ। ਇਨ੍ਹਾਂ ਮੀਮਸ ‘ਚ ਰਾਨੂੰ ਮੰਡਲ ਦੀ ਤੁਲਨਾ ਕਦੇ ‘ਛੁਈਮੁਈ’ ਨਾਲ ਹੋ ਰਹੀ ਹੈ ਤਾਂ ਕਦੇ ਕਬੀਰ ਸਿੰਘ ਦੀ ਹੀਰੋਇਨ ਪ੍ਰੀਤੀ ਤੇ ਕਦੇ ਬਿਜਲੀ ਦੀ ਤਾਰ ਨਾਲ, ਕਿਉਂਕਿ ਇਨ੍ਹਾਂ ਸਾਰਿਆਂ ਨੂੰ ਛੂਹਣ ਤੋਂ ਖਤਰਾ ਹੈ।