ਕਾਨਪੁਰ (ਬਿਊਰੋ) — ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਫਿਰ ਤੋਂ ਵਾਇਰਲ ਹੋ ਰਹੀ ਹੈ। ਫਿਲਮਾਂ 'ਚ ਗੀਤ ਗਾਉਣ ਤੋਂ ਬਾਅਦ ਹੁਣ ਉਸ ਦਾ ਰੈਂਪ ਵਾਕ ਵੀਡੀਓ ਵਾਇਰਲ ਹੋ ਗਿਆ ਹੈ। ਜੀ ਹਾਂ, ਹਾਲ ਹੀ 'ਚ ਰਾਨੂ ਮੰਡਲ ਨੇ ਇਕ ਈਵੈਂਟ 'ਤੇ ਰੈਂਪ ਵਾਕ ਕੀਤਾ।

ਇਸ ਦੌਰਾਨ ਉਹ ਪੂਰੇ ਟ੍ਰੈਡੀਸ਼ਨਲ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਰਾਣੂ ਮੰਡਲ ਨੇ ਹੈਵੀ ਮੇਕਅਪ ਕੀਤਾ ਹੋਇਆ ਹੈ। ਰਾਣੂ ਦੀ ਇਹ ਲੁੱਕ ਦੇਖ ਕੇ ਲੋਕ ਵੀ ਹੈਰਾਨ ਹਨ। ਰਾਨੂ ਦੇ ਇਸ ਵੀਡੀਓ 'ਚ ਬੈਕਰਾਊਂਡ ਫਿਲਮ 'ਫੈਸ਼ਨ' ਦਾ ਗੀਤ ਜਲਵਾ ਚੱਲ ਰਿਹਾ ਹੈ।
ਦੱਸ ਦਈਏ ਕਿ ਰੈਂਪ ਵਾਕ ਕਰਦੇ ਹੋਏ ਰਾਨੂ ਦਰਸ਼ਕਾਂ ਵੱਲ ਦੇਖ ਕੇ ਹੱਥ ਵੀ ਹਿਲਾਉਂਦੀ ਹੈ।

ਦੱਸਣਯੋਗ ਹੈ ਕਿ ਰਾਨੂ ਮੰਡਲ ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਬਿਊਟੀਪਾਰਲਰ ਦੇ ਪ੍ਰੋਗਰਾਮ 'ਚ ਪਹੁੰਚੀ ਸੀ, ਜਿੱਥੇ ਮੇਕਅਪ ਆਰਟਿਸਟ ਨੇ ਉਸ ਦਾ ਮੇਕਅਪ ਕੀਤਾ ਸੀ।

