ਮੁੰਬਈ(ਬਿਊਰੋ)- ਆਪਣੇ ਟੈਲੇਂਟ ਦੇ ਬਲਬੂਤੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਕਰਨ ਵਾਲੀ ਰਾਨੂ ਮੰਡਲ ਚਰਚਾ ’ਚ ਬਣੀ ਹੋਈ ਹੈ। ਜੀ ਹਾਂ, ਲਤਾ ਮੰਗੇਸ਼ਕਰ ਦਾ ਗੀਤ ‘ਪਿਆਰ ਕਾ ਨਗਮਾ ਹੈ’ ਗਾ ਕੇ ਰਾਤੋਂ-ਰਾਤ ਸੋਸ਼ਲ ਮੀਡੀਆ ’ਤੇ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਸੁਰਖੀਆਂ ’ਚ ਛਾਈ ਹੋਈ ਹੈ।
ਰੇਲਵੇ ਸਟੇਸ਼ਨ ’ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਨੂੰ ਹਾਲ ਹੀ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੰਦੇ ਹੋਏ, ਉਸ ਦਾ ਇਕ ਗੀਤ ਆਪਣੇ ਸਟੂਡੀਓ ’ਚ ਰਿਕਾਰਡ ਕੀਤੀ ਹੈ। ਰਾਨੂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਇਕ ਹੋਰ ਸ਼ਖਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜੋ ਕੁਮਾਰ ਸਾਨੂ ਦਾ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ।
ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟਸ ਦੇ ਮੁਤਾਬਕ ਗੀਤ ਗਾਉਣ ਵਾਲਾ ਵਿਅਕਤੀ ਮਜ਼ਦੂਰ ਹੈ। ਹਾਲਾਂਕਿ ਇਹ ਸ਼ਖਸ ਹਕੀਕਤ ’ਚ ਕੌਣ ਹੈ ਅਤੇ ਇਸ ਦਾ ਕੀ ਨਾਮ ਹੈ, ਇਸ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਸ਼ਖਸ ਕੁਮਾਰ ਸਾਨੂ ਦੇ ਦੋ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਦੋਵੇਂ ਹੀ ਗੀਤ ਫਿਲਮ ‘ਦੀਵਾਨਾ’ (1992) ਦੇ ਹਨ। ਫਿਲਮ ’ਚ ਰਿਸ਼ੀ ਕਪੂਰ ਅਤੇ ਦਿਵਿਆ ਭਾਰਤੀ ਲੀਡ ਰੋਲ ’ਚ ਸਨ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਰਾਨੂ ਮੰਡਲ ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਸੋਸ਼ਲ ਮੀਡੀਆ ’ਤੇ ਫੇਮਸ ਹੋ ਗਈ ਸੀ