FacebookTwitterg+Mail

ਸ਼ੋਅ ਦੌਰਾਨ ਭਾਵੁਕ ਹੋਈ ਰਾਨੂ ਮੰਡਲ, ਸੁਣਾਈ ਦਰਦ ਭਰੀ ਕਹਾਣੀ

ranu mondal
26 August, 2019 03:58:54 PM

ਮੁੰਬਈ(ਬਿਊਰੋ)— ਆਪਣੇ ਟੈਲੇਂਟ ਦੇ ਬਲਬੂਤੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਕਰਨ ਵਾਲੀ ਰਾਨੂ ਮੰਡਲ ਚਰਚਾ 'ਚ ਬਣੀ ਹੋਈ ਹੈ। ਜੀ ਹਾਂ, ਲਤਾ ਮੰਗੇਸ਼ਕਰ ਦਾ ਗੀਤ 'ਪਿਆਰ ਕਾ ਨਗਮਾ ਹੈ' ਗਾ ਕੇ ਰਾਤੋਂ-ਰਾਤ ਸੋਸ਼ਲ ਮੀਡੀਆ 'ਤੇ ਸਟਾਰ ਬਣੀ ਰਾਨੂ ਮੰਡਲ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਰੇਲਵੇ ਸਟੇਸ਼ਨ 'ਤੇ ਗਾ ਕੇ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ਨੂੰ ਹਾਲ ਹੀ 'ਚ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੰਦੇ ਹੋਏ, ਉਸ ਦਾ ਇਕ ਗੀਤ ਆਪਣੇ ਸਟੂਡੀਓ 'ਚ ਰਿਕਾਰਡ ਕੀਤਾ ਹੈ।


ਇਸ ਰਿਕਾਰਡਿੰਗ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ। ਹਾਲ ਹੀ 'ਚ ਰਾਨੂ ਇਕ ਟੀ. ਵੀ. ਸ਼ੋਅ 'ਚ ਗੈਸਟ ਬਣ ਕੇ ਪਹੁੰਚੀ ਸੀ। ਇਸ ਦੌਰਾਨ ਰਾਨੂ ਕੋਲੋਂ ਪੁਛਿਆ ਗਿਆ ਕਿ ਉਹ ਸਟੇਸ਼ਨ 'ਤੇ ਗੀਤ ਕਿਉਂ ਗਾਉਂਦੀ ਸੀ? ਇਸ ਦੇ ਜੁਵਾਬ 'ਚ ਰਾਨੂ ਨੇ ਕਿਹਾ,''ਮੈਂ ਰੇਲਵੇ ਸਟੇਸ਼ਨ 'ਤੇ ਇਸ ਲਈ ਗਾਉਂਦੀ ਸੀ, ਕਿਉਂਕਿ ਮੇਰੇ ਕੋਲ ਘਰ ਨਹੀਂ ਸੀ ਤੇ ਗੀਤ ਗਾ ਕੇ ਮੈਂ ਆਪਣਾ ਗੁਜ਼ਾਰਾ ਕਰਦੀ ਸੀ । ਸਟੇਸ਼ਨ 'ਤੇ ਕੋਈ ਖਾਣ ਲਈ ਦੇ ਜਾਂਦਾ ਸੀ ਤੇ ਕੋਈ ਪੈਸੇ ਦੇ ਜਾਂਦਾ ਸੀ।''


ਹਿਮੇਸ਼ ਨੇ ਆਪਣੀ ਨਵੀਂ ਫਿਲਮ 'ਚ ਰਾਨੂ ਨੂੰ ਗੀਤ ਗਾਉਣ ਦਾ ਮੌਕਾ ਦਿੱਤਾ ਹੈ। ਹਿਮੇਸ਼ ਨੇ ਇਸ ਮੌਕੇ ਤੇ ਕਿਹਾ ਕਿ ਸਲਮਾਨ ਖਾਨ ਦੇ ਪਿਤਾ ਨੇ ਇਕ ਵਾਰ ਉਨ੍ਹਾਂ ਨੂੰ ਇਹ ਗੱਲ ਕਹੀ ਸੀ ਕਿ ਜੇਕਰ ਕਿਸੇ 'ਚ ਟੈਲੇਂਟ ਦਿਖਾਈ ਦੇਵੇ ਤਾਂ ਉਸ ਨੂੰ ਹਮੇਸ਼ਾ ਅੱਗੇ ਲੈ ਕੇ ਆਉਣਾ ਚਾਹੀਦਾ ਹੈ।


Tags: Ranu MondalHimesh ReshammiyaVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari