ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਅੱਜਕਲ ਕਾਫੀ ਸੁਰਖੀਆਂ ’ਚ ਛਾਈ ਹੋਈ ਹੈ। ਇਕ ਪਾਸੇ ਉਸ ਨੇ ਹਿਮੇਸ਼ ਰੇਸ਼ਮੀਆ ਨਾਲ ਆਪਣਾ ਤੀਜਾ ਗੀਤ ਰਿਕਾਰਡ ਕੀਤਾ ਉੱਥੇਂ ਹੀ ਲਤਾ ਮੰਗੇਸ਼ਕਰ ਨੇ ਰਾਨੂ ਮੰਡਲ ਨੂੰ ਲੈ ਕੇ ਪਹਿਲਾ ਰਿਐਕਸ਼ਨ ਦਿੱਤਾ ਹੈ। ਹੁਣ ਰਾਨੂ ਮੰਡਲ ਦੀ ਧੀ ਅਲਿਜਾਬੇਥ ਨੇ ਕਈ ਖੁਲਾਸੇ ਕੀਤੇ ਹਨ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਉਸ ਦੀ ਧੀ ਨੇ ਕਿਹਾ, ‘‘ਉਸ ਤੋਂ ਜਿੰਨਾ ਹੋ ਸਕਿਆ ਉਹ ਆਪਣੀ ਮਾਂ ਰਾਨੂੰ ਮੰਡਲ ਦਾ ਧਿਆਨ ਰੱਖਦੀ ਸੀ ਪਰ ਕੁਝ ਲੋਕ ਉਸ ਦੀ ਮਾਂ ਦਾ ਬ੍ਰੇਨ ਵਾਸ਼ ਕਰਨ ਤੇ ਲੱਗੇ ਹੋਏ ਹਨ’’।
ਇਸ ਇੰਟਰਵਿਊ ’ਚ ਉਸ ਨੇ ਰਾਨੂੰ ਮੰਡਲ ਦੀ ਵੀਡੀਓ ਵਾਇਰਲ ਕਰਨ ਵਾਲੇ ਅਤਿੰਦਰ ਚੱਕਰਵਤੀ ਤੇ ਵੀ ਗੰਭੀਰ ਇਲਜ਼ਾਮ ਲਗਾਏ । ਉਸ ਨੇ ਕਿਹਾ ,‘‘ ਅਤਿੰਦਰ ਤੇ ਉਸ ਕੱਲਬ ਦੇ ਲੋਕ ਜਿਹੜੇ ਉਸ ਦੀ ਮਾਂ ਦਾ ਖਿਆਲ ਰੱਖਦੇ ਸਨ ਉਹ ਉਸ ਨੂੰ ਆਪਣੀ ਮਾਂ ਨਾਲ ਨਹੀਂ ਮਿਲਣ ਦਿੰਦੇ ਤੇ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਹਨ’’
ਰਾਨੂੰ ਮੰਡਲ ਦੀ ਧੀ ਨੇ ਕਿਹਾ,‘ਜਿਸ ਸਮੇਂ ਉਹ ਮੁੰਬਈ ਤੋਂ ਕੋਲਕਾਤਾ ਸ਼ਿਫਟ ਹੋਏ ਸਨ ਉਸ ਸਮੇਂ ਉਸ ਦਾ ਵਿਆਹ ਹੋ ਗਿਆ ਸੀ ਤੇ ਉਸ ਦਾ ਸਹੁਰਾ ਪਰਿਵਾਰ ਸਾਂਝਾ ਪਰਿਵਾਰ ਸੀ ਇਸ ਕਰਕੇ ਉਹ ਆਪਣੀ ਮਾਂ ਰਾਨੂੰ ਮੰਡਲ ਨੂੰ ਨਾਲ ਨਹੀਂ ਸੀ ਰੱਖ ਸਕਦੀ’ ।