FacebookTwitterg+Mail

ਸਟਾਰ ਬਣੀ ਰਾਨੂ ਮੰਡਲ ਦੇ ਬਦਲੇ ਤੇਵਰ, ਮਹਿਲਾ ਪ੍ਰਸ਼ੰਸਕ ਨਾਲ ਕੀਤੀ ਬਦਸਲੂਕੀ

ranu mondal
05 November, 2019 12:09:29 PM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ‘ਇਕ ਪਿਆਰ ਕਾ ਨਗਮਾ ਹੈ’ ਗਾ ਕੇ ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਅੱਜ ਰਾਨੂ ਨੂੰ ਹਰ ਕੋਈ ਜਾਨਣਾ ਹੈ। ਰਾਨੂ ਦੀ ਆਵਾਜ਼ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਅਤੇ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਵਿਚਕਾਰ ਰਾਨੂ ਮੰਡਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਰਾਨੂ ਨੇ ਆਪਣੇ ਪ੍ਰਸ਼ੰਸਕ ਨੂੰ ਅਜਿਹੀ ਗੱਲ ਕਹਿ ਦਿੱਤੀ, ਜਿਸ ਨੂੰ ਦੇਖ ਕੇ ਤੁਹਾਨੂੰ ਬਿਲਕੁੱਲ ਵੀ ਭਰੋਸਾ ਨਹੀਂ ਹੋਵੇਗਾ।


ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰਾਨੂ ਮੰਡਲ ਚਾਰੇ ਪਾਸੇ ਲੋਕਾਂ ਨਾਲ ਘਿਰੀ ਹੋਈ ਹੈ। ਇਸੇ ਵਿਚਕਾਰ ਇਕ ਮਹਿਲਾ ਆਉਂਦੀ ਹੈ ਅਤੇ ਇਹ ਮਹਿਲਾ ਰਾਨੂ ਦਾ ਹੱਥ ਫੜ੍ਹਦੀ ਹੈ ਅਤੇ ਸੈਲਫੀ ਖਿਚਵਾਉਣ ਨੂੰ ਕਹਿੰਦੀ ਹੈ। ਮਹਿਲਾ ਵੱਲੋਂ ਹੱਥ ਫੜ੍ਹਦਿਆਂ ਹੀ ਰਾਨੂ ਮੰਡਲ ਭੜਕ ਜਾਂਦੀ ਹੈ ਅਤੇ ਮਹਿਲਾ ਨੂੰ ਡਾਂਟ ਦਿੰਦੀ ਹੈ। ਵੀਡੀਓ ਵਿਚ ਰਾਨੂ ਮੰਡਲ ਮਹਿਲਾ ਪ੍ਰਸ਼ੰਸਕ ਨੂੰ ਬੋਲ ਰਹੀ ਹੈ ਕਿ ਤੁਸੀਂ ਮੈਨੂੰ ਹੱਥ ਕਿਵੇਂ ਲਾਇਆ ? ਮੈਂ ਹੁਣ ਇਕ ਸੈਲੀਬ੍ਰਿਟੀ ਹਾਂ।
Punjabi Bollywood Tadka
ਵੀਡੀਓ ਵਿਚ ਰਾਨੂ ਕਾਫੀ ਗੁੱਸੇ ਵਿਚ ਨਜ਼ਰ ਆ ਰਹੀ ਹੈ, ਜੋ ਕਿ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ। ਰਾਨੂ ਮਹਿਲਾ ਪ੍ਰਸ਼ੰਸਕ ਨੂੰ ਕਹਿ ਰਹੀ ਹੈ ਕਿ ਇਸ ਤਰ੍ਹਾਂ ਨਾਲ ਛੂਹਣ ਦਾ ਮਤਲਬ ਕੀ ਹੈ? ਹਾਲਾਂਕਿ ਮਹਿਲਾ ਪ੍ਰਸ਼ੰਸਕ ਰਾਨੂ ਦੀ ਗੱਲ ਦਾ ਗੁੱਸਾ ਨਹੀਂ ਮੰਨਦੀ ਹੈ ਅਤੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਰਾਨੂ ਮੰਡਲ ਦਾ ਮਹਿਲਾ ਪ੍ਰਸ਼ੰਸਕ ਨਾਲ ਕੀਤਾ ਅਜਿਹਾ ਵਰਤਾਅ ਲੋਕਾਂ ਨੂੰ ਪੰਸਦ ਨਹੀਂ ਆਇਆ ਅਤੇ ਉਹ ਰਾਨੂ ਨੂੰ ਟਰੋਲ ਕਰ ਰਹੇ ਹਨ।
Punjabi Bollywood Tadka


Tags: Ranu MondalVideo ViralInstagramTeri Meri KahaniAadat

About The Author

manju bala

manju bala is content editor at Punjab Kesari