FacebookTwitterg+Mail

ਸਟਾਰ ਬਣਦਿਆ ਹੀ ਰਾਨੂ ਮੰਡਲ ਦੇ ਬਦਲੇ ਤੇਵਰ, ਫੈਨ ਤੋਂ ਬਾਅਦ ਹੁਣ ਮੀਡੀਆ ਨਾਲ ਕੀਤੀ ਬਦਸਲੂਕੀ

ranu mondal
10 November, 2019 01:58:08 PM

ਮੁੰਬਈ(ਬਿਊਰੋ)- ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਰਾਤੋਂ-ਰਾਤ ਸਟਾਰ ਬਣੀ ਰਾਨੂੰ ਮੰਡਲ ਆਏ ਦਿਨ ਸੁਰਖੀਆਂ ਵਿਚ ਰਹਿੰਦੀ ਹੈ। ਇਸ ਵਾਰ ਰਾਨੂ ਆਪਣੇ ਹਾਈ ਲੈਵਲ ਐਟੀਟਿਊਡ ਕਾਰਨ ਚਰਚਾ ਵਿਚ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ । ਹਾਲ ਹੀ ਵਿਚ ਰਾਨੂੰ ਮੰਡਲ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਮੀਡੀਆ ਸਾਹਮਣੇ ਕਾਫੀ ਅਜੀਬ ਵਰਤਾਓ ਕਰ ਰਹੀ ਹੈ । ਇਸ ਵੀਡੀਓ ਵਿਚ ਇਕ ਪੱਤਰਕਾਰ ਰਾਨੂੰ ਮੰਡਲ ਨੂੰ ਪੁੱਛਦਾ ਹੈ, ਕੀ ਤੁਸੀਂ ਮੰਨਦੇ ਹੋ ਕਿ ਸੁਪਨੇ ਸੱਚ ਹੁੰਦੇ ਹਨ, ਤੁਹਾਨੂੰ ਕਾਫੀ ਕੁਝ ਮਿਲਿਆ ਹੈ ਜ਼ਿੰਦਗੀ ਵਿਚ।

 
 
 
 
 
 
 
 
 
 
 
 
 
 

Kya se kya hogaye dekhte dekhte 🙇 #ranumondal

A post shared by Our Vadodara (@clickers_of_vadodara) on Nov 7, 2019 at 11:43pm PST

ਇਹ ਸਵਾਲ ਪੁੱਛੇ ਜਾਣ ਤੇ ਰਾਨੂੰ ਮੰਡਲ ਪੌਪਕੋਰਨ ਖਾਂਦੀ ਦਿਖਾਈ ਦੇ ਰਹੀ ਸੀ, ਫਿਰ ਅਜੀਬ ਮੂੰਹ ਬਣਾ ਕੇ ਕਹਿਦੀ ਹੈ ਕਿ ਕੁਝ ਸੁਣਿਆ ਨਹੀਂ । ਰਾਨੂੰ ਮੰਡਲ ਦਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ।ਰਾਨੂੰ ਦਾ ਬਦਲਿਆ ਹੋਇਆ ਸੁਭਾਅ ਦੇਖ ਕੇ ਲੋਕ ਉਸ ਨੂੰ ਟਰੋਲ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਰਾਨੂੰ ਮੰਡਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਉਹ ਆਪਣੀ ਕਿਸੇ ਪ੍ਰਸ਼ੰਸਕ ਨਾਲ ਬਦਸਲੂਕੀ ਕਰਦੀ ਨਜ਼ਰ ਆ ਰਹੀ ਹੈ।

 


Tags: Ranu MondalReporterVideo ViralTeri Meri KahaniTomari Ashraye

About The Author

manju bala

manju bala is content editor at Punjab Kesari