FacebookTwitterg+Mail

ਖਰਾਬ ਮੇਕਅਪ ਕਰਕੇ ਰਾਨੂੰ ਨੂੰ ਟਰੋਲ ਕਰਨ ਵਾਲੇ ਲੋਕਾਂ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਦਿੱਤਾ ਕਰਾਰਾ ਜਵਾਬ

ranu mondal
19 November, 2019 04:50:06 PM

ਮੁੰਬਈ(ਬਿਊਰੋ)- ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਫਿਰ ਤੋਂ ਵਾਇਰਲ ਹੋ ਰਹੀ ਹੈ। ਫਿਲਮਾਂ 'ਚ ਗੀਤ ਗਾਉਣ ਤੋਂ ਬਾਅਦ ਹੁਣ ਉਸ ਦਾ ਰੈਂਪ ਵਾਕ ਵੀਡੀਓ ਵਾਇਰਲ ਹੋ ਗਿਆ ਹੈ। ਹਾਲ ਹੀ 'ਚ ਰਾਨੂ ਮੰਡਲ ਨੇ ਇਕ ਈਵੈਂਟ 'ਤੇ ਰੈਂਪ ਵਾਕ ਕੀਤਾ। ਇਸ ਤੋਂ ਬਾਅਦ ਰਾਨੂ ਦੇ ਮੇਕਅਪ ਨੂੰ ਲੈ ਕੇ ਖੂਬ ਟਰੋਲ ਕੀਤਾ ਗਿਆ। ਲੋਕਾਂ ਨੇ ਰਾਨੂ ਮੰਡਲ ਦਾ ਖੂਬ ਮਜ਼ਾਕ ਉਡਾਇਆ। ਇਸ ਦੌਰਾਨ ਰਾਨੂੰ ਮੰਡਲ ਦੇ ਕਈ ਫਨੀ ਮੀਮਸ ਵਾਇਰਲ ਹੋਏ।


ਇਸ ਸਭ ਦੇ ਚਲਦੇ ਰਾਨੂੰ ਮੰਡਲ ਦੇ ਕੁਝ ਪ੍ਰਸ਼ੰਸਕ ਉਸ ਦੇ ਬਚਾਅ ਲਈ ਅੱਗੇ ਆਏ ਹਨ ।ਇਕ ਯੂਜ਼ਰ ਨੇ ਟਵੀਟ ਕੀਤਾ, ਉਨ੍ਹਾਂ ਨੂੰ ਟਰੋਲ ਨਾ ਕਰੋ। ਉਹ ਇਹ ਡਿਜ਼ਰਵ ਨਹੀਂ ਕਰਦੀ। ਇਕ ਯੂਜ਼ਰ ਨਾਜ਼ੀਆ ਨੇ ਟਵੀਟ ਕੀਤਾ, ਲੋਕ ਰਾਨੂੰ ਮੰਡਲ ਦੇ ਮੇਕਅਪ ਨੂੰ ਲੈ ਕੇ ਟਵੀਟ ਕਰ ਰਹੇ ਹਨ। ਸਚਮੁਚ ਬੇਰੁਜ਼ਗਾਰੀ ਕਿੰਨੀ ਵਧ ਗਈ ਹੈ।


ਉੱਥੇ ਹੀ ਯੂਜ਼ਰ ਮੋਨਿਕਾ ਨੇ ਲਿਖਿਆ, ਹਰ ਕੋਈ ਰਾਨੂੰ ਮੰਡਲ ਦਾ ਮਜ਼ਾਕ ਉਡਾ ਰਿਹਾ ਹੈ। ਯਾਦ ਰੱਖੋ ਕਿ ਕੋਈ ਆਪਣਾ ਲੁੱਕ ਨਹੀਂ ਬਦਲ ਸਕਦਾ ਪਰ ਤੁਸੀਂ ਲਾਜੀਕਲੀ ਬੋਲ ਸਕਦੇ ਹੋ। ਇਕ ਹੋਰ ਟਵਿਟਰ ਯੂਜ਼ਰ ਜਸਮੀਤ ਨੇ ਲਿਖਿਆ, ਮੈਂ ਮੰਨਦੀ ਹਾਂ ਕਿ ਮੇਕਅਪ ਖਰਾਬ ਸੀ ਪਰ ਇਹ ਮੇਕਅਪ ਕਰਨ ਵਾਲੇ ਦੀ ਗਲਤੀ ਸੀ।


ਦੱਸ ਦੇਈਏ ਕਿ ਰੇਲਵੇ ਸਟੇਸ਼ਨ ‘ਤੇ ਰਹਿਣ ਵਾਲੀ ਰਾਨੂੰ ਮੰਡਲ ਕੁਝ ਮਹੀਨੇ ਪਹਿਲਾਂ ਆਪਣੇ ਗੀਤ ਕਾਰਨ ਸੁਰਖੀਆਂ ‘ਚ ਆਈ ਸੀ। ਉਸ ਨੂੰ ਹਿਮੇਸ਼ ਰੇਸ਼ਮੀਆ ਨਾਲ ਪਲੇਅਬੈਕ ਸਿੰਗਿੰਗ ਦਾ ਵੀ ਮੌਕਾ ਮਿਲਿਆ।


Tags: Ranu MondalTrolledMakeupFunny MemesBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari