FacebookTwitterg+Mail

ਮਸ਼ਹੂਰ ਹੋਣ ਤੋਂ ਬਾਅਦ ਆਪਣਾ ਹੀ ਗੀਤ ਭੁੱਲੀ ਰਾਨੂ ਮੰਡਲ, ਵੀਡੀਓ ਵਾਇਰਲ

ranu mondal
03 December, 2019 09:23:56 AM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਅੱਜਕਲ ਲਗਾਤਾਰ ਸੁਰਖੀਆਂ ਵਿਚ ਛਾਈ ਹੋਈ ਹੈ। ਰਾਨੂੰ ਮੰਡਲ ਦੀ ਹਰ ਹਰਕਤ ਤੇ ਲੋਕਾਂ ਦੀ ਤਿੱਖੀ ਨਜ਼ਰ ਹੁੰਦੀ ਹੈ । ਹਾਲ ਹੀ ਵਿਚ ਰਾਨੂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਗੀਤ ਦੇ ਬੋਲ ਭੁੱਲ ਗਈ। ਰਾਨੂੰ ਮੰਡਲ ਦਾ ਇਹ ਵੀਡੀਓ ਟਰੈਂਡ ਵਿਚ ਹੈ । ਇਸ ਵੀਡੀਓ ਵਿਚ ਰਾਨੂੰ ਆਪਣਾ ਗੀਤ ‘ਤੇਰੀ ਮੇਰੀ ਕਹਾਣੀ’ ਦੇ ਬੋਲ ਭੁੱਲ ਗਈ।

ਇਹ ਉਹੀ ਗੀਤ ਹੈ, ਜਿਸ ਨਾਲ ਰਾਨੂੰ ਦੀ ਕਿਸਮਤ ਬਦਲੀ ਸੀ। ਇਨਾਂ ਹੀ ਨਹੀਂ ਉਹ ਇਸ ਵੀਡੀਓ ਵਿਚ ਖੁਦ ਬੋਲ ਰਹੀ ਹੈ ਕਿ ਉਹ ਗੀਤ ਦੇ ਬੋਲ ਭੁੱਲ ਗਈ ਹੈ । ਦਰਅਸਲ ਰਾਨੂੰ ਇਕ ਈਵੈਂਟ ਵਿਚ ਪਹੁੰਚੀ ਸੀ, ਜਿੱਥੇ ਪੱਤਰਕਾਰ ਨੇ ਉਸ ਨੂੰ ਗੀਤ ਗਾਉਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਰਾਨੂੰ ਮਾਈਕ ਹੱਥ ਵਿਚ ਫੜ੍ਹਦੀ ਹੈ ਤੇ ਕੁਝ ਸੋਚਦੀ ਹੈ ਤੇ ਫਿਰ ਕਹਿੰਦੀ ਹੈ ਕਿ ਮੈਂ ਤਾਂ ਗੀਤ ਭੁੱਲ ਗਈ । ਰਾਨੂੰ ਦੀ ਹੈ ਵੀਡੀਓ ਟਰੈਂਡ ਵਿਚ ਹੈ, ਲੋਕ ਲਗਾਤਾਰ ਇਸ ਵੀਡੀਓ ਤੇ ਕੁਮੈਂਟ ਕਰ ਰਹੇ ਹਨ।


Tags: Ranu MondalTeri Meri KahaniVideo ViralInstagram

About The Author

manju bala

manju bala is content editor at Punjab Kesari