FacebookTwitterg+Mail

ਰਾਨੂ ਮੰਡਲ ਦੇ ਖਰਾਬ ਮੇਕਅਪ ਦੀ ਇਹ ਹੈ ਅਸਲ ਸੱਚਾਈ, ਜਾਣ ਕੇ ਹੋਵੇਗੀ ਹੈਰਾਨੀ

ranu mondal makeup viral photo was fake makeup
21 November, 2019 03:14:04 PM

ਨਵੀਂ ਦਿੱਲੀ (ਬਿਊਰੋ) — ਆਪਣੀ ਆਵਾਜ਼ ਕਾਰਨ ਇੰਟਰਨੈੱਟ ਸੈਂਸਸ਼ਨ ਬਣੀ ਰਾਨੂ ਮੰਡਲ ਇਸ ਸਮੇਂ ਆਪਣੀਆਂ ਕੁਝ ਤਸਵੀਰਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। ਰਾਨੂ ਹਾਲ ਹੀ 'ਚ ਇਕ ਈਵੈਂਟ 'ਚ ਪਹੁੰਚੀ ਸੀ, ਜਿਥੇ ਉਹ ਕਾਫੀ ਜ਼ਿਆਦਾ ਮੇਕਅਪ 'ਚ ਨਜ਼ਰ ਆਈ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ। ਮੇਕਅਪ ਕਾਰਨ ਰਾਨੂੰ ਦਾ ਚਿਹਰਾ ਇਕਦਮ ਹੀ ਵੱਖਰਾ ਨਜ਼ਰ ਆ ਰਿਹਾ ਸੀ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟਰੋਲ ਵੀ ਕੀਤਾ ਸੀ। ਰਾਨੂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਮੀਮਸ ਵੀ ਵਾਇਰਲ ਹੋਏ ਸਨ। ਇਸੇ ਦੌਰਾਨ ਹੁਣ ਰਾਨੂ ਮੰਡਲ ਦੀ ਮੇਕਅਪ ਆਰਟਿਸਟ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ ਤੇ ਮੇਕਅਪ ਦੀ ਸੱਚਾਈ ਦਿਖਾਈ ਹੈ।

 

ਦਰਅਸਲ, ਰਾਨੂ ਮੰਡਲ ਦੀ ਮੇਕਅਪ ਆਰਟਿਸਟ ਸੰਧਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀਆਂ ਦੋ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਕ ਉਹ ਤਸਵੀਰ ਜੋ ਵਾਇਰਲ ਹੋ ਰਹੀ ਹੈ ਤੇ ਦੂਜੀ ਉਨ੍ਹਾਂ ਦੇ ਅਸਲੀ ਮੇਕਅਪ ਦੀ ਤਸਵੀਰ ਹੈ। ਦੋਵੇਂ ਤਸਵੀਰਾਂ 'ਚ ਰਾਨੂ ਮੰਡਲ ਦੇ ਮੇਕਅਪ 'ਚ ਸਾਫ ਫਰਕ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਸੰਧਿਆ ਨੇ ਇਕ ਕੈਪਸ਼ਨ ਵੀ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਟਰੋਲਸ ਨੂੰ ਕਿਸੇ ਦਾ ਮਜ਼ਾਕ ਨਾ ਉਡਾਉਣ ਦੀ ਸਲਾਹ ਦਿੱਤੀ ਹੈ।

 

ਤਸਵੀਰ ਨਾਲ ਸੰਧਿਆ ਨੇ ਲਿਖਿਆ, ''ਜਿਵੇਂ ਕੀ ਤੁਸੀਂ ਦੇਖ ਸਕਦੇ ਹੋ ਇਕ ਉਹ ਤਸਵੀਰ ਹੈ, ਜਿਸ 'ਚ ਅਸੀਂ ਮਿਹਨਤ ਕੀਤੀ ਤੇ ਦੂਜੀ ਉਹ ਤਸਵੀਰ ਹੈ, ਜਿਸ ਨੂੰ ਐਡਿਟ ਕੀਤਾ ਗਿਆ ਹੈ। ਸਾਰੇ ਜੋਕਸ ਤੇ ਟਰੋਲਸ ਠੀਕ ਹੈ। ਇਹ ਸਾਨੂੰ ਹਸਾਉਂਦੇ ਹਨ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਹੱਸਣਾ ਚੰਗੀ ਗੱਲ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਗੱਲ ਸਮਝੋਗੇ ਤੇ ਅਸਲੀ ਤਸਵੀਰ ਤੇ ਫੇਕ ਤਸਵੀਰ ਪਛਾਣ ਸਕੋਗੇ। ਅਸੀਂ ਸਿਰਫ ਇਹੀ ਕਹਿਣਾ ਚਾਹੁੰਦੇ ਹਾਂ।


Tags: Ranu MondalMakeupViral Fake PicturesMakeup ArtistRevealed

Edited By

Sunita

Sunita is News Editor at Jagbani.