FacebookTwitterg+Mail

ਹਿਮੇਸ਼ ਤੋਂ ਬਾਅਦ ਹੁਣ ਰਾਨੂੰ ਮੰਡਲ ਇਸ ਸਿੰਗਰ ਨਾਲ ਲੈ ਕੇ ਆ ਰਹੀ ਹੈ ਨਵਾਂ ਗੀਤ

ranu mondal records new fourth song with udit narayan
29 September, 2019 10:24:44 AM

ਮੁੰਬਈ(ਬਿਊਰੋ)- ਰਾਨੂੰ ਮੰਡਲ ਨੇ ਆਪਣੀ ਆਵਾਜ਼ ਨਾਲ ਹਰ ਇਕ ਨੂੰ ਦੀਵਾਨਾ ਬਣਾ ਦਿੱਤਾ ਹੈ । ਸੋਸ਼ਲ ਮੀਡੀਆ ਨਾਲ ਰਾਤੋਂ-ਰਾਤ ਸਟਾਰ ਬਣਨ ਵਾਲੀ ਰਾਨੂੰ ਹੁਣ ਜਲਦ ਹੀ ਆਪਣੇ ਫੈਨਜ਼ ਲਈ ਗੀਤ ‘ਕਹਿ ਰਹੀਂ ਹੈਂ ਨਜ਼ਦੀਕੀਆਂ’ ਲੈ ਕੇ ਆ ਰਹੀ ਹੈ। ਇਸ ਗੀਤ ‘ਚ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਉਦਿਤ ਨਾਰਾਇਣ ਤੇ ਹਿਮੇਸ਼ ਨੇ ਵੀ ਆਪਣੀ ਆਵਾਜ਼ ਦਿੱਤੀ ਹੈ।


ਹਿਮੇਸ਼ ਰੇਸ਼ਮੀਆ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਰਿਕਾਡਿੰਗ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਗੀਤ ‘ਚ ਰਾਨੂੰ ਮੰਡਲ ਨਾਲ ਉਦਿਤ ਨਾਰਾਇਣ ਵੀ ਰਿਕਾਡਿੰਗ ਕਰਦੇ ਨਜ਼ਰ ਆ ਰਹੇ ਹਨ। ‘ਫਿਲਮ ਹੈਪੀ ਐਂਡ ਹਾਰਡੀ’ ਨੂੰ ਇਹ ਗੀਤ ‘ਕਹਿ ਰਹੀਂ ਹੈਂ ਨਜ਼ਦੀਕੀਆਂ’ ਇਕ ਕਲਾਸਿਕਲ ਰੋਮਾਂਟਿਕ ਗੀਤ ਹੋਣ ਵਾਲਾ ਹੈ।


ਇਸ ਵੀਡੀਓ ਨੂੰ ਦੇਖ ਕੇ ਹਰ ਫੈਨ ਨੂੰ ਪੂਰਾ ਗੀਤ ਸੁਣਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਵੀ ਰਾਨੂੰ ਮੰਡਲ ਦੇ ਗੀਤ ‘ਤੇਰੀ ਮੇਰੀ ਕਹਾਣੀ’ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।
 


Tags: Ranu MondalRecords New SongUdit NarayanHimesh ReshammiyaInstagram

About The Author

manju bala

manju bala is content editor at Punjab Kesari