FacebookTwitterg+Mail

ਰਾਨੂ ਮੰਡਲ ਦੀ ਆਵਾਜ਼ ’ਚ ਵਾਇਰਲ ਹੋਇਆ ਸਲਮਾਨ ਖਾਨ ਦੀ ਫਿਲਮ ਦਾ ਇਹ ਗੀਤ

ranu mondal sings salman khan film song dil dewana bin sajna ke viral video
23 September, 2019 10:15:37 AM

ਮੁੰਬਈ(ਬਿਊਰੋ)- ਕੁਝ ਮਿੰਟਾਂ ਦੇ ਵੀਡੀਓ ਨਾਲ ਸਟਾਰ ਬਨਣ ਤੋਂ ਬਾਅਦ ਰਾਨੂ ਮੰਡਲ ਸੁਰਖੀਆਂ ’ਚ ਛਾਈ ਹੋਈ ਹੈ। ਰਾਨੂ ਨੂੰ ਹਿਮੇਸ਼ ਰੇਸ਼ਮੀਆ ਨੇ ਮੌਕਾ ਦਿੱਤਾ ਅਤੇ ਉਨ੍ਹਾਂ ਨੇ ‘ਹੈਪੀ ਹਾਰਡੀ ਐਂਡ ਹੀਰ’ ਫਿਲਮ ਲਈ ਗੀਤ ਦੀ ਰਿਕਾਰਡਿੰਗ ਵੀ ਕੀਤੀ। ਕੁਝ ਦਿਨ ਪਹਿਲਾਂ ਰਾਨੂ ਮੰਡਲ ਦੀ ਆਵਾਜ਼ ‘ਚ ‘ਤੇਰੀ ਮੇਰੀ ਕਹਾਣੀ’ ਗੀਤ ਰਿਲੀਜ਼ ਹੋਇਆ, ਜਿਸ ਤੋਂ ਬਾਅਦ ‘ਆਦਤ’ ਗੀਤ ਦਾ ਵੀ ਵੀਡੀਓ ਸਾਹਮਣੇ ਆਇਆ। ਉਥੇ ਹੀ ਹੁਣ ਰਾਨੂ ਮੰਡਲ ਦਾ ਇਕ ਹੋਰ ਗੀਤ ਵਾਇਰਲ ਹੋ ਰਿਹਾ ਹੈ।
Punjabi Bollywood Tadka
ਖਾਸ ਗੱਲ ਹੈ ਕਿ ਇਸ ਵੀਡੀਓ ’ਚ ਰਾਨੂ ਮੰਡਲ ਸਲਮਾਨ ਖਾਨ ਦੀ ਬਹੁਚਰਚਿਤ ਫਿਲਮ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੀ ਹੈ।  ਲੋਕਾਂ ਵੱਲੋਂ ਇਸ ਵਾਇਰਲ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਨੂ ਮੰਡਲ ਦਾ ਇਹ ਵੀਡੀਓ ਪੁਰਾਣਾ ਹੈ ਜੋ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਰਾਨੂ ਮੰਡਲ ਸਲਮਾਨ ਖਾਨ ਦੀ ਫਿਲਮ ‘ਮੈਨੇ ਪਿਆਰ ਕਿਆ’ ਦਾ ‘ਦਿਲ ਦੀਵਾਨਾ ਬਿਨ ਸੱਜਣਾ ਕੇ ਮਾਨੇ ਨਾ’ ਗੀਤ ਗਾ ਰਹੀ ਹੈ।

ਸਲਮਾਨ ਖਾਨ ਦੀ ਇਸ ਫਿਲਮ ਨੂੰ ਰਿਲੀਜ਼ ਹੋਏ 30 ਸਾਲ ਹੋ ਚੁੱਕੇ ਹਨ। ਇਸ ਫਿਲਮ ’ਚ ਸਲਮਾਨ  ਦੇ ਨਾਲ ਭਾਗਿਆਸ਼੍ਰੀ ਮੁੱਖ ਕਿਰਦਾਰ ’ਚ ਸਨ। ‘ਮੈਨੇ ਪਿਆਰ ਕਿਆ’ ਫਿਲਮ ਸਾਲ 1989 ’ਚ ਰਿਲੀਜ਼ ਹੋਈ ਸੀ।


Tags: Ranu MandalNew SongDil Deewana Bin Sajna Ke Mane NaMaine Pyar KiyaSalman KhanVideo Viral

About The Author

manju bala

manju bala is content editor at Punjab Kesari