FacebookTwitterg+Mail

ਦੋ ਦਿਨ ਹੋਰ ਇਟਲੀ 'ਚ ਰਹਿਣਗੇ ਦੀਪਿਕਾ-ਰਣਵੀਰ, ਇਹ ਹੈ ਅੱਗੇ ਦਾ ਸ਼ੈਡਿਊਲ

ranveer deepika after marriage plan
16 November, 2018 03:09:56 PM

ਮੁੰਬਈ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਹੋ ਚੁੱਕਾ ਹੈ ਤੇ ਇਸ ਸਮੇਂ ਇਹ ਨਵੀਂ ਵਿਆਹੀ ਜੋੜੀ ਇਟਲੀ 'ਚ ਹੈ। ਦੋਵਾਂ ਦਾ ਵਿਆਹ ਤਾਂ ਹੋ ਹੀ ਗਿਆ ਹੈ ਪਰ ਹੁਣ ਹਨੀਮੂਨ ਨੂੰ ਲੈ ਕੇ ਇਨ੍ਹ੍ਹਾਂ ਦੋਵਾਂ ਦਾ ਕੀ ਪ੍ਰੋਗਰਾਮ ਹੈ, ਇਸ ਨਾਲ ਜੁੜੀਆਂ ਕੁਝ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਵੀਰ ਤੇ ਦੀਪਿਕਾ ਵਿਆਹ ਤੋਂ ਬਾਅਦ ਦੋ ਦਿਨ ਹੋਰ ਇਟਲੀ 'ਚ ਹੀ ਰਹਿਣ ਵਾਲੇ ਹਨ।

ਇਸ ਦੌਰਾਨ ਉਹ ਵਿਆਹ ਤੋਂ ਬਾਅਦ ਦੀਆਂ ਕੁਝ ਹੋਰ ਰਸਮਾਂ ਪੂਰੀਆਂ ਕਰਨਗੇ ਤੇ ਐਤਵਾਰ ਨੂੰ ਇਹ ਦੋਵੇਂ ਮੁੰਬਈ ਵਾਪਸ ਆਉਣਗੇ। ਉਥੇ ਜੇਕਰ ਹਨੀਮੂਨ ਦੀ ਗੱਲ ਕਰੀਏ ਤਾਂ ਫਿਲਹਾਲ ਇਹ ਕੱਪਲ ਹਨੀਮੂਨ 'ਤੇ ਕਿਤੇ ਨਹੀਂ ਜਾ ਰਿਹਾ ਹੈ। ਰਣਵੀਰ-ਦੀਪਿਕਾ 18 ਨਵੰਬਰ ਨੂੰ ਮੁੰਬਈ ਵਾਪਸ ਆਉਣਗੇ, ਜਿਥੇ ਰਣਵੀਰ ਦੇ ਘਰ 'ਤੇ ਨਵੀਂ ਦੁਲਹਨ ਦਾ ਸੁਆਗਤ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਗਈਆਂ ਹਨ।

Punjabi Bollywood Tadka

ਇਸ ਤੋਂ ਬਾਅਦ ਪੂਰੇ ਪਰਿਵਾਰ ਨਾਲ ਰਣਵੀਰ-ਦੀਪਿਕਾ ਬੰਗਲੌਰ ਰਵਾਨਾ ਹੋਣਗੇ, ਜਿਥੇ 21 ਨਵੰਬਰ ਨੂੰ ਇਹ ਦੋਵੇਂ ਰਿਸੈਪਸ਼ਨ ਦੇਣਗੇ। ਬੰਗਲੌਰ 'ਚ ਹੋਣ ਵਾਲੀ ਰਿਸੈਪਸ਼ਨ 'ਚ ਦੀਪਿਕਾ ਵਲੋਂ ਜ਼ਿਆਦਾ ਰਿਸ਼ਤੇਦਾਰ ਸ਼ਾਮਲ ਹੋਣਗੇ। ਦੀਪਿਕਾ ਸਾਊਥ ਇੰਡੀਅਨ ਹਨ ਤੇ ਉਨ੍ਹਾਂ ਦਾ ਪਰਿਵਾਰ ਤੇ ਜ਼ਿਆਦਾਤਰ ਰਿਸ਼ਤੇਦਾਰ ਉਥੇ ਰਹਿੰਦੇ ਹਨ। ਇਸ ਲਈ ਬੰਗਲੌਰ 'ਚ ਰਿਸੈਪਸ਼ਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਹ ਦੋਵੇਂ ਮੁੰਬਈ ਆਉਣਗੇ ਤੇ 28 ਨਵੰਬਰ ਨੂੰ ਮੁੰਬਈ 'ਚ ਗਰੈਂਡ ਰਿਸੈਪਸ਼ਨ ਦੇਣਗੇ।


Tags: Ranveer Singh Deepika Padukone Marriage Reception DeepVeer

Edited By

Rahul Singh

Rahul Singh is News Editor at Jagbani.