FacebookTwitterg+Mail

ਰਿਸੈਪਸ਼ਨ ਲਈ ਦੀਪਿਕਾ ਨੇ ਪਹਿਨੀ ਮਾਂ ਵਲੋਂ ਗਿਫਟ ਕੀਤੀ ਸਾੜ੍ਹੀ, ਰਣਵੀਰ ਦਿਸੇ ਬੇਹੱਦ ਸਟਾਈਲਿਸ਼

ranveer deepika bangalore reception
21 November, 2018 08:22:36 PM

ਜਲੰਧਰ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀ ਪਹਿਲੀ ਰਿਸੈਪਸ਼ਨ ਬੰਗਲੌਰ ਵਿਖੇ ਅੱਜ ਰਾਤ ਹੋਣ ਜਾ ਰਹੀ ਹੈ। ਇਸ ਰਿਸੈਪਸ਼ਨ ਪਾਰਟੀ ਲਈ ਕੁਝ ਸਮਾਂ ਪਹਿਲਾਂ ਹੀ ਦੀਪਿਕਾ ਆਪਣੀ ਟੀਮ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੀ ਸੀ।

Punjabi Bollywood Tadka

ਹੁਣ ਰਣਵੀਰ ਤੇ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਬੰਗਲੌਰ 'ਚ ਹੋਣ ਜਾ ਰਹੀ ਵਿਆਹ ਦੀ ਪਹਿਲੀ ਰਿਸੈਪਸ਼ਨ ਲਈ ਤਿਆਰ ਹੋਏ ਹਨ।

Punjabi Bollywood Tadka

ਡਿਜ਼ਾਈਨਰ ਸਬਿਆਸਾਚੀ ਨੇ ਦੋਵਾਂ ਦੀ ਤਸਵੀਰ ਸਾਂਝੀ ਕਰਦਿਆਂ ਇਨ੍ਹਾਂ ਦੇ ਸਟਾਈਲ ਬਾਰੇ ਜਾਣਕਾਰੀ ਦਿੱਤੀ ਹੈ।

Punjabi Bollywood Tadka

ਦਰਅਸਲ ਦੀਪਿਕਾ ਨੇ ਅੱਜ ਦੀ ਰਿਸੈਪਸ਼ਨ ਲਈ ਆਪਣੀ ਮਾਂ ਉੱਜਲਾ ਪਾਦੁਕੋਣ ਵਲੋਂ ਗਿਫਟ ਕੀਤੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਅੰਗਦੀ ਗਲੇਰੀਆ ਨੇ ਤਿਆਰ ਕੀਤਾ ਹੈ, ਉਥੇ ਰਣਵੀਰ ਸਿੰਘ ਨੇ ਰੋਹਿਤ ਬਲ ਵਲੋਂ ਤਿਆਰ ਕੀਤੀ ਇੰਡੋ-ਵੈਸਟਰਨ ਸ਼ੇਰਵਾਨੀ ਪਹਿਨੀ ਹੈ।

Punjabi Bollywood Tadka

ਦੋਵਾਂ ਨੂੰ ਸਟਾਈਲ ਸਬਿਆਸਾਚੀ ਵਲੋਂ ਕੀਤਾ ਗਿਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਦੂਜੀ ਰਿਸੈਪਸ਼ਨ 1 ਦਸੰਬਰ ਨੂੰ ਮੁੰਬਈ ਵਿਖੇ ਹੋਵੇਗੀ।


Tags: Ranveer Singh Deepika Padukone Bangalore Reception DeepVeer

Edited By

Rahul Singh

Rahul Singh is News Editor at Jagbani.