FacebookTwitterg+Mail

ਲਓ ਜੀ ! ਰਣਵੀਰ-ਦੀਪਿਕਾ ਦੇ ਵਿਆਹ ਦੀ ਪੱਕੀ ਹੋਈ ਤਰੀਕ, ਮੁੰਬਈ 'ਚ ਹੋਵੇਗਾ ਰਿਸੈਪਸ਼ਨ

ranveer deepika marriage
21 June, 2018 02:24:01 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਹੈ। ਕਈ ਮੀਡੀਆ ਰਿਪੋਰਟਸ 'ਚ ਇਸ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਆਹ ਦੀ ਤਰੀਕ ਕੁਝ ਦਿਨਾਂ ਪਹਿਲਾਂ ਹੀ ਤੈਅ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ 2-3 ਦਿਨ ਪਹਿਲਾਂ ਹੀ ਦੀਪਿਕਾ ਪਾਦੂਕੋਣ ਨੇ ਵੀ ਰਣਵੀਰ ਕਪੂਰ ਦੀ ਫੋਟੋ 'ਤੇ 'ਮਾਈਨ' ਭਾਵ 'ਮੇਰਾ' ਲਿਖ ਕੇ ਆਪਣੇ ਰਿਸ਼ਤੇ ਨੂੰ ਪੂਰੀ ਦੁਨੀਆ ਸਾਹਮਣੇ ਕਬੂਲ ਕੀਤਾ ਹੈ।

Punjabi Bollywood Tadka

ਖਬਰ ਹੈ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ 10 ਨਵੰਬਰ ਨੂੰ ਹੋਣ ਵਾਲਾ ਹੈ। ਦੋਹਾਂ ਦਾ ਵਿਆਹ ਦੱਖਣੀ-ਭਾਰਤੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਰਿਵਾਰ ਉਦੈਪੁਰ 'ਚ ਡੈਸਟੀਨੇਸ਼ਨ ਵੈਡਿੰਗ ਪਲਾਨ ਕਰ ਰਹੇ ਸਨ ਪਰ ਗੱਲ ਨਹੀਂ ਬਣ ਸਕੀ। ਹਾਲਾਂਕਿ ਇਹ ਲਗਭਗ ਤੈਅ ਹੈ ਕਿ ਵਿਰਾਟ-ਅਨੁਸ਼ਕਾ ਵਾਂਗ ਦੀਪਿਕਾ-ਰਣਵੀਰ ਵੀ ਮੁੰਬਈ 'ਚ ਰਿਸੈਪਸ਼ਨ ਪਾਰਟੀ ਰੱਖਣਗੇ।

Punjabi Bollywood Tadka

ਸਾਲ ਦੀ ਸ਼ੁਰੂਆਤ 'ਚ ਖਬਰ ਆਈ ਸੀ ਕਿ ਰਣਵੀਰ-ਦੀਪਿਕਾ ਨੇ ਲੰਡਨ 'ਚ ਇਕ ਬੰਗਲਾ ਵੀ ਖਰੀਦਿਆ ਹੈ। ਇਸ ਤੋਂ ਬਾਅਦ ਮਾਰਚ 'ਚ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਦੇ ਮਾਤਾ-ਪਿਤਾ ਨਾਲ ਲੰਡਨ ਗਈ, ਜਿੱਥੇ ਤਿਨਾਂ ਨੇ ਵਿਆਹ ਦੀ ਸ਼ਾਪਿੰਗ ਇਕੱਠੇ ਕੀਤੀ। ਦੀਪਿਕਾ ਪਾਦੂਕੋਣ ਕੋਲ੍ਹ ਫਿਲਹਾਲ ਇਕ ਹੀ ਫਿਲਮ ਹੈ, ਜਿਸ ਦੀ ਸ਼ੂਟਿੰਗ ਇਰਫਾਨ ਖਾਨ ਨੇ ਇਲਾਜ ਕਾਰਨ ਟਾਲ ਦਿੱਤੀ ਗਈ ਹੈ।

Punjabi Bollywood Tadka

ਉੱਥੇ ਰਣਵੀਰ ਸਿੰਘ ਅੱਜਕਲ ਫਿਲਮ 'ਸਿੰਬਾ' ਦੀ ਸ਼ੂਟਿੰਗ ਕਰ ਰਹੇ ਹਨ। ਕੁਝ ਦਿਨਾਂ ਪਹਿਲਾਂ ਦੀਪਿਕਾ ਆਪਣੀ ਮਾਂ ਨਾਲ ਮੁੰਬਈ 'ਚ ਇਕ ਜਿਊਲਰੀ ਸ਼ਾਪ 'ਚ ਦੇਖੀ ਗਈ ਸੀ, ਜਿਸ ਤੋਂ ਬਾਅਦ ਇਕ ਵਾਰ ਫਿਰ ਦੀਪਿਕਾ-ਰਣਵੀਰ ਦੇ ਵਿਆਹ ਦੀ ਚਰਚਾ ਤੇਜ਼ ਹੋ ਗਈ। ਦੀਪਿਕਾ ਪਾਦੂਕੋਣ ਦੇ ਕਰੀਬੀ ਨੇ ਦੱਸਿਆ ਕਿ ਪਿਛਲੇ ਦਿਨੀਂ ਰਣਵੀਰ ਅਤੇ ਦੀਪਿਕਾ ਜਦੋਂ ਸ਼੍ਰੀਲੰਕਾ ਗਏ ਸਨ ਤਾਂ ਦੋਹਾਂ ਦਾ ਰੋਕਾ ਵੀ ਹੋ ਗਿਆ ਸੀ।

Punjabi Bollywood Tadka

ਉਸ ਸਮੇਂ ਦੋਹਾਂ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ। ਰਣਵੀਰ ਅਤੇ ਦੀਪਿਕਾ ਪਾਦੂਕੋਣ ਵੀ ਵਿਰਾਟ-ਅਨੁਸ਼ਕਾ ਵਾਂਗ ਵਿਆਹ ਦੀ ਥੀਮ 'ਤੇ ਇਕ ਵਿਗਿਆਪਣ ਸ਼ੂਟ ਕਰਨ ਵਾਲੇ ਹਨ। ਜਿਸ ਕੰਪਨੀ ਲਈ 'ਵਿਰੁਸ਼ਕਾ' ਨੇ ਐਡ ਕੀਤਾ ਸੀ, ਉਸੇ ਬ੍ਰਾਂਡ ਦਾ ਪ੍ਰਚਾਰ ਕਰਦੇ 'ਦੀਪਵੀਰ' ਵੀ ਨਜ਼ਰ ਆ ਸਕਦੇ ਹਨ। ਦੀਪਿਕਾ-ਰਣਵੀਰ ਦੇ ਵਿਆਹ ਨੂੰ ਲੈ ਕੇ ਉਂਝ ਤਾਂ ਕਈ ਖਬਰਾਂ ਆ ਰਹੀਆਂ ਹਨ ਪਰ ਦੋਹਾਂ ਐਕਟਰਜ਼ ਨੇ ਇਸ 'ਤੇ ਫਿਲਹਾਲ ਚੁੱਪੀ ਵੱਟੀ ਹੋਈ ਹੈ। ਉਹ ਨਾ ਤਾਂ ਇਸ ਦੀ ਪੁਸ਼ਟੀ ਕਰ ਰਹੇ ਹਨ ਅਤੇ ਨਾ ਹੀ ਖੰਡਨ।


Tags: Ranveer Singh Deepika PadukoneMarriage DateMumbai Reception

Edited By

Chanda Verma

Chanda Verma is News Editor at Jagbani.