FacebookTwitterg+Mail

ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਰਣਵੀਰ-ਦੀਪਿਕਾ ਦਾ ਵਿਆਹ

ranveer deepika marriage
15 November, 2018 09:34:00 PM

ਜਲੰਧਰ (ਬਿਊਰੋ)— ਬਾਲੀਵੁੱਡ ਦੇ ਇਸ ਸਾਲ ਦੇ ਸਭ ਤੋਂ ਚਰਚਿਤ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਵੱਖ-ਵੱਖ ਜੋਤਿਸ਼ ਕਾਰਨਾਂ ਦੇ ਚਲਦਿਆਂ ਅਸ਼ੁੱਭ ਗ੍ਰਹਿਆਂ ਦੇ ਸਾਏ ਹੇਠ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੇ ਕਿਹੜੇ ਜੋਤਿਸ਼ ਕਾਰਨ ਹਨ, ਜਿਨ੍ਹਾਂ ਦੇ ਚਲਦਿਆਂ ਵਿਆਹ ਤੋਂ ਬਾਅਦ ਦੀਪਿਕਾ ਤੇ ਰਣਵੀਰ 'ਚ ਦੂਰੀਆਂ ਵੱਧ ਸਕਦੀਆਂ ਹਨ। ਅਸੀਂ ਇਥੇ ਇਹ ਸਾਫ ਕਰ ਦੇਈਏ ਕਿ ਜੋਤਿਸ਼ 'ਚ ਸੰਬੰਧਾਂ 'ਚ ਖਟਾਸ ਤੋਂ ਬਾਅਦ ਤਲਾਕ ਤੇ ਇਕ-ਦੂਜੇ ਤੋਂ ਦੂਰੀ ਦੀ ਗਣਨਾ ਗ੍ਰਹਿਆਂ ਦੀ ਸਥਿਤੀ ਦੇ ਹਿਸਾਬ ਨਾਲ ਹੁੰਦੀ ਹੈ। ਹਾਲਾਂਕਿ ਇਨ੍ਹਾਂ ਦੋਵਾਂ ਦੀ ਜਨਮ ਕੁੰਡਲੀ 'ਚ ਤਲਾਕ ਦੇ ਸੰਕੇਤ ਨਹੀਂ ਮਿਲਦੇ ਪਰ ਦੀਪਿਕਾ ਦੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਦੋਵਾਂ ਦੇ ਅਲੱਗ ਹੋਣ ਦੇ ਸੰਕੇਤ ਜ਼ਰੂਰ ਦੇ ਰਹੀ ਹੈ, ਯਾਨੀ ਅਜਿਹਾ ਹੋ ਸਕਦਾ ਹੈ ਕਿ ਪ੍ਰੋਫੈਸ਼ਨਲ ਕਮਿਟਮੈਂਟਸ ਦੇ ਚਲਦਿਆਂ ਦੋਵਾਂ ਨੂੰ ਲੰਮੇ ਸਮੇਂ ਤਕ ਇਕ-ਦੂਜੇ ਤੋਂ ਦੂਰ ਰਹਿਣਾ ਪੈ ਜਾਵੇ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਦੀਪਿਕਾ ਤੇ ਰਣਵੀਰ ਦੇ ਵਿਆਹ ਦੇ ਸਮੇਂ ਗ੍ਰਹਿ ਸਥਿਤੀ ਕੀ ਹੈ ਤੇ ਇਸ ਸਥਿਤੀ ਦਾ ਦੋਵਾਂ ਦੇ ਵਿਆਹ 'ਤੇ ਕੀ ਅਸਰ ਪਵੇਗਾ—

Punjabi Bollywood Tadka

1. ਮਹਿਲਾ ਦੀ ਕੁੰਡਲੀ 'ਚ ਵਿਆਹ ਦਾ ਕਾਰਕ ਗ੍ਰਹਿ ਗੁਰੂ 12 ਨਵੰਬਰ ਨੂੰ ਅਸਤ ਹੋ ਗਿਆ ਹੈ। ਜੋਤਿਸ਼ ਦੀ ਭਾਸ਼ਾ 'ਚ ਇਸ ਨੂੰ ਤਾਰਾ ਡੁੱਬਣਾ ਕਹਿੰਦੇ ਹਨ। ਹਿੰਦੂ ਮਾਨਤਾ ਅਨੁਸਾਰ ਤਾਰਾ ਡੁੱਬਿਆ ਹੋਣ 'ਤੇ ਵਿਆਹ ਵਰਗੇ ਸ਼ੁੱਭ ਕੰਮਾਂ ਤੋਂ ਗੁਰੇਜ਼ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਦੇ ਵਿਆਹ ਦੇ ਸਮੇਂ ਤਾਰਾ ਡੁੱਬਣ ਦੇ ਨਾਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ।

2. ਇੰਟਰਨੈੱਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਦੀਪਿਕਾ ਦਾ ਜਨਮ 5 ਜਨਵਰੀ, 1986 ਨੂੰ 2:39 ਮਿੰਟ 'ਤੇ ਕੋਪਨਹੇਗਨ 'ਚ ਹੋਇਆ ਹੈ। ਦੀਪਿਕਾ ਦੀ ਕੁੰਡਲੀ ਤੁਲਾ ਲਗਨ ਦੀ ਹੈ, ਜਿਸ 'ਚ ਸੱਤਵੇਂ ਘਰ ਯਾਨੀ ਵਿਆਹ ਵਾਲੇ ਘਰ 'ਚ ਰਾਹੂ ਵਿਰਾਜਮਾਨ ਹੈ। ਰਾਹੂ ਦੀ ਸੱਤਵੇਂ ਘਰ 'ਚ ਮੌਜੂਦਗੀ ਨੂੰ ਵਿਆਹੁਤਾ ਜ਼ਿੰਦਗੀ 'ਚ ਵੱਖ ਹੋਣ ਦਾ ਕਾਰਕ ਮੰਨਿਆ ਗਿਆ ਹੈ।

Punjabi Bollywood Tadka

3. ਦੀਪਿਕਾ ਦੀ ਕੁੰਡਲੀ 'ਚ ਪਤੀ ਦਾ ਕਾਰਕ ਗ੍ਰਹਿ ਗੁਰੂ ਮਕਰ ਰਾਸ਼ੀ 'ਚ ਬੈਠਿਆ ਹੈ। ਮਕਰ ਰਾਸ਼ੀ ਗੁਰੂ ਦੀ ਨੀਚ ਰਾਸ਼ੀ ਹੈ, ਲਿਹਾਜ਼ਾ ਪਤੀ ਦੇ ਕਾਰਕ ਗ੍ਰਹਿ ਗੁਰੂ ਦੇ ਨੀਚ ਰਾਸ਼ੀ 'ਚ ਬੈਠਣ ਨੂੰ ਮਹਿਲਾ ਦੀ ਵਿਆਹੁਤਾ ਜ਼ਿੰਦਗੀ ਲਈ ਸ਼ੁੱਭ ਨਹੀਂ ਮੰਨਿਆ ਜਾਂਦਾ।

4. ਦੀਪਿਕਾ ਦੀ ਕੁੰਡਲੀ 'ਚ ਸੱਤਵੇਂ ਘਰ ਦਾ ਮਾਲਕ ਮੰਗਲ ਅਸ਼ੁੱਭ ਮੰਨੇ ਜਾਂਦੇ ਗ੍ਰਹਿ ਰਾਹੂ ਤੇ ਕੇਤੂ ਦੇ ਵਿਚਾਲੇ ਫਸਿਆ ਹੋਇਆ ਹੈ। ਵਿਆਹ ਦੇ ਘਰ ਦੇ ਮਾਲਕ ਮੰਗਲ ਦੀ ਸਥਿਤੀ ਕਮਜ਼ੋਰ ਹੋਣ ਦੇ ਕਾਰਨ ਵੀ ਵਿਆਹੁਤਾ ਸੰਬੰਧਾਂ 'ਚ ਮੁਸ਼ਕਿਲਾਂ ਆ ਸਕਦੀਆਂ ਹਨ।

5. ਦੀਪਿਕਾ ਦੀ ਕੁੰਡਲੀ 'ਚ ਪੰਜਵੇਂ ਘਰ ਯਾਨੀ ਸੰਤਾਨ ਵਾਲੇ ਘਰ ਦਾ ਮਾਲਕ ਸ਼ਨੀ ਆਪਣੇ ਤੋਂ 10ਵੇਂ ਘਰ 'ਚ ਬੈਠਿਆ ਹੈ, ਯਾਨੀ ਵਿਆਹ ਤੋਂ ਬਾਅਦ ਸੰਤਾਨ ਪ੍ਰਾਪਤੀ 'ਚ ਦੀਪਿਕਾ ਨੂੰ ਦਿੱਕਤਾਂ ਆਉਣ ਦੀ ਸੰਭਾਵਨਾ ਹੈ ਤੇ ਦੋਵਾਂ ਨੂੰ ਸੰਤਾਨ ਪ੍ਰਾਪਤੀ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ।


Tags: Ranveer Singh Deepika Padukone Marriage DeepVeer Kundali

Edited By

Rahul Singh

Rahul Singh is News Editor at Jagbani.