FacebookTwitterg+Mail

ਰਣਵੀਰ-ਦੀਪਿਕਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਪਹਿਲੀਆਂ ਤਸਵੀਰਾਂ

ranveer deepika share pics of their wedding
15 November, 2018 08:57:13 PM

ਜਲੰਧਰ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਕੱਲ ਯਾਨੀ 14 ਨਵੰਬਰ ਨੂੰ ਕੋਂਕਣੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਤੇ ਅੱਜ ਯਾਨੀ 15 ਨਵੰਬਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ  ਕਰਵਾਇਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਦੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਹੜੀ ਹੁਣ ਪੂਰੀ ਹੋ ਚੁੱਕੀ ਹੈ।

ਜੀ ਹਾਂ, ਰਣਵੀਰ ਤੇ ਦੀਪਿਕਾ ਨੇ ਵਿਆਹ ਦੀਆਂ ਦੋ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

❤️

A post shared by Deepika Padukone (@deepikapadukone) on Nov 15, 2018 at 6:36am PST

ਇਕ ਤਸਵੀਰ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀ ਝਲਕ ਦੇ ਰਹੀ ਹੈ।

 
 
 
 
 
 
 
 
 
 
 
 
 
 

❤️

A post shared by Ranveer Singh (@ranveersingh) on Nov 15, 2018 at 6:36am PST

ਦੂਜੀ ਤਸਵੀਰ ਸਿੰਧੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀ ਝਲਕ ਦੇ ਰਹੀ ਹੈ।

ਵਿਆਹ ਤੋਂ ਬਾਅਦ ਇਹ ਕੱਪਲ 18 ਨਵੰਬਰ ਨੂੰ ਭਾਰਤ ਵਾਪਸ ਆਵੇਗਾ। ਦੋਵਾਂ ਨੇ ਵਿਆਹ ਤੋਂ ਬਾਅਦ ਇੰਡਸਟਰੀ ਤੇ ਫੈਮਿਲੀ ਫਰੈਂਡਸ ਲਈ ਦੋ ਰਿਸੈਪਸ਼ਨ ਪਾਰਟੀਜ਼ ਰੱਖੀਆਂ ਹਨ। ਪਹਿਲੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਦੀਪਿਕਾ ਦੇ ਹੋਮਟਾਊਨ ਬੰਗਲੌਰ 'ਚ ਹੋਵੇਗੀ, ਜਦਕਿ ਦੂਜੀ 28 ਨਵੰਬਰ ਨੂੰ ਮੁੰਬਈ ਦੇ ਹੋਟਲ ਗਰੈਂਡ ਹਯਾਤ 'ਚ ਹੋਵੇਗੀ।


Tags: Ranveer Singh Deepika Padukone Wedding DeepVeer

Edited By

Rahul Singh

Rahul Singh is News Editor at Jagbani.