FacebookTwitterg+Mail

'ਸਿੰਬਾ' ਦਾ ਪੋਸਟਰ ਰਿਲੀਜ਼, ਸ਼ੇਰ ਵਾਂਗ ਦਹਾੜਿਆ ਰਣਵੀਰ

ranveer singh
20 December, 2018 01:02:22 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਇਆ ਹੋਇਆ ਹੈ। ਹਾਲ ਹੀ 'ਚ ਦੀਪਿਕਾ ਪਾਦੂਕੋਣ ਨਾਲ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਜਲਦ ਹੀ ਰਣਵੀਰ ਦੀ ਫਿਲਮ 'ਸਿੰਬਾ' ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਗੀਤ ਤੇ ਟਰੇਲਰ ਨੂੰ ਔਡੀਅੰਸ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਰਣਵੀਰ ਨੇ 'ਸਿੰਬਾ' ਦੇ ਦੋ ਹੋਰ ਪੋਸਟਰ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਦੇਖ ਬਾਜੀਰਾਓ ਦੇ ਫੈਨਜ਼ ਖੁਸ਼ ਹੋ ਜਾਣਗੇ। ਜੇਕਰ ਗੱਲ ਕਰੀਏ ਪਹਿਲੇ ਪੋਸਟਰ ਦੀ ਤਾਂ ਇਸ 'ਚ 'ਸਿੰਬਾ' ਭਾਲੇਰਾਵ ਸੰਗ੍ਰਾਮ ਬਣਿਆ ਹੋਇਆ ਹੈ। ਰਣਵੀਰ ਤਿੰਨ ਵੱਖ-ਵੱਖ ਐਕਸ਼ਨ ਮੋਡਜ਼ 'ਚ ਨਜ਼ਰ ਆ ਰਿਹਾ ਹੈ। ਇਸ ਫਿਲਮ 'ਚ ਰਣਵੀਰ ਭਾਲੇਰਾਵ ਦੇ ਅੰਦਾਜ਼ 'ਚ ਖੂਬ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਦੂਜੇ ਪੋਸਟਰ 'ਚ ਰਣਵੀਰ ਰੌਹਬਦਾਰ ਪੁਲਸ ਵਾਲੇ ਦੇ ਗੈਟਅੱਪ 'ਚ ਨਜ਼ਰ ਆ ਰਿਹਾ ਹੈ। ਉਹ ਇਕ ਸ਼ੇਰ ਦੇ ਅੰਦਾਜ਼ 'ਚ ਦਹਾੜਦਾ ਨਜ਼ਰ ਆ ਰਿਹਾ ਹੈ। ਪੋਸਟਰ 'ਤੇ ਜ਼ਬਰਦਸਤ ਡਾਈਲਾਗ 'ਆਇਆ ਪੁਲਿਸ' ਲਿਖਿਆ ਹੋਇਆ ਹੈ। 

Punjabi Bollywood Tadka
ਦੱਸ ਦੇਈਏ ਕਿ 'ਸਿੰਬਾ' 'ਚ ਸਿੰਘਮ ਅਜੇ ਦੇਵਗਨ, ਮਿਸਟਰ ਇੰਡੀਆ ਅਨਿਲ ਕਪੂਰ ਦਾ ਕੈਮਿਓ ਕਿਰਦਾਰ ਹੈ। ਇਸ ਤੋਂ ਇਲਾਵਾ ਫਿਲਮ 'ਚ ਰਣਵੀਰ ਨਾਲ ਸਾਰਾ ਅਲੀ ਖਾਨ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਸਾਰਾ ਦੀ ਸਾਲ ਦੀ ਦੂਜੀ ਵੱਡੀ ਫਿਲਮ ਹੈ, ਜਿਸ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟ ਕੀਤਾ ਹੈ।


Tags: Ranveer Singh Simmba New Poster Instagram Sara Ali Khan Sonu Sood

Edited By

Sunita

Sunita is News Editor at Jagbani.