FacebookTwitterg+Mail

ਰਣਵੀਰ ਨੇ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤੀ ਫਿਲਮ ਦੀ ਸਫਲਤਾ, ਸ਼ੇਅਰ ਕੀਤੀ ਅਜਿਹੀ ਵੀਡੀਓ

ranveer singh
03 January, 2019 03:21:41 PM

ਮੁੰਬਈ(ਬਿਊਰੋ)— ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਨੇ ਰਿਲੀਜ਼ ਹੋਣ ਦੇ ਨਾਲ ਹੀ ਜ਼ੋਰਦਾਰ ਦਹਾੜ ਮਾਰੀ ਹੈ। ਲੋਕ ਇਸ ਫਿਲਮ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਹ ਫਿਲਮ ਹੁਣ ਤੱਕ 100 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਨਾਲ ਹੀ ਇਸ ਫਿਲਮ 'ਚ ਰਣਵੀਰ ਸਿੰਘ ਦੀ ਐਕਟਿੰਗ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਹੈ। ਰਣਵੀਰ ਇਸ ਫਿਲਮ ਦੀ ਸਫਲਤਾ ਤੋਂ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਨੇ ਇਸ ਸਫਲਤਾ ਨੂੰ ਬੇਹੱਦ ਅਨੋਖੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ।

 

 
 
 
 
 
 
 
 
 
 
 
 
 
 

Current Mood: MIND-ICH-BLOWING!!! 😎👌🏾#SIMMBA . @tiaramotion

A post shared by Ranveer Singh (@ranveersingh) on Jan 2, 2019 at 3:24am PST

ਫਿਲਮ ਦੀ ਸਫਲਤਾ ਨਾਲ ਰਣਵੀਰ ਸਿੰਘ ਬਹੁਤ ਖੁਸ਼ ਹਨ। ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਨ ਦਾ ਅਨੋਖਾ ਤਰੀਕਾ ਲੱਭਿਆ ਹੈ। ਰਣਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ,''Current Mood: MIND-ICH-BLOWING!!!#SIMMBA'' ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਣਵੀਰ ਤੇ ਦੀਪਿਕਾ ਆਪਣੇ ਹਨੀਮੂਨ ਲਈ ਕੋਲੰਬਾ 'ਚ ਹਨ। ਹਾਲ ਹੀ 'ਚ ਦੋਵਾਂ ਦੀਆਂ ਏਅਰਪੋਰਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

 


Tags: Ranveer SinghSimmbaVideoInstagram

About The Author

manju bala

manju bala is content editor at Punjab Kesari