FacebookTwitterg+Mail

ਰਣਵੀਰ ਵਾਂਗ ਰੈਪ ਕਰਨਾ ਨਹੀਂ ਹੈ ਆਸਾਨ

ranveer singh
15 January, 2019 03:12:48 PM

ਮੁੰਬਈ (ਬਿਊਰੋ) — ਨਿਰਦੇਸ਼ਕ ਜ਼ੋਯਾ ਅਖਤਰ ਨੇ ਫਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਦੀ ਹਾਜ਼ਰੀ ਦੀ ਘੋਸ਼ਣਾ ਵੀ ਨਹੀਂ ਕੀਤੀ ਸੀ ਪਰ ਉਨ੍ਹਾਂ ਤੋਂ ਪਹਿਲਾਂ ਅਫਵਾਹਾਂ ਨੇ ਜ਼ੋਰ ਫੜ੍ਹ ਲਿਆ ਸੀ ਕਿ 'ਗਲੀ ਬੁਆਏ' 'ਚ ਅਭਿਨੇਤਾ ਰੈਪ ਗਾਉਂਦਾ ਨਜ਼ਰ ਆਵੇਗਾ। ਬੀਤੇ ਦਿਨੀਂ ਫਿਲਮ ਦਾ ਗੀਤ 'ਅਪਨਾ ਟਾਈਮ ਆਏਗਾ' ਰਿਲੀਜ਼ ਹੋਇਆ ਹੈ, ਜਿਸ 'ਚ ਰਣਵੀਰ ਦੇ ਰੈਪਿੰਗ ਸਕਿਲ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਲਈ ਆਪਣਾ ਗੀਤ ਰਿਕਾਰਡ ਕਰਨ ਤੋਂ ਪਹਿਲਾਂ ਰਣਵੀਰ ਨੇ ਰੈਪਰ ਡਿਵਾਈਨ ਤੇ ਨਾਜ਼ੀ ਤੋਂ 10 ਮਹੀਨੇ ਤੱਕ ਦੀ ਟ੍ਰੇਨਿੰਗ ਲਈ ਸੀ ਤਾਂਕਿ ਉਹ ਬਖੂਬੀ ਇਸ ਭੂਮਿਕਾ ਨੂੰ ਨਿਭਾ ਸਕੇ। ਸੂਤਰਾਂ ਮੁਤਾਬਕ, ਰਣਵੀਰ ਸਿੰਘ ਨੇ ਫਿਲਮ ਦੇ ਚਾਰ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਜਿਸ 'ਚ ਡਿਵਾਈਨ ਤੇ ਨਾਜ਼ੀ ਦਾ ਹਿੱਟ ਰੈਪ 'ਮੇਰੀ ਗਲੀ ਮੇ' ਦਾ ਰੀਕ੍ਰਿਏਟਿਡ ਵਰਸ਼ਨ ਵੀ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਇਹ ਸਾਰੇ ਗੀਤ ਆਸਾਨੀ ਤੋਂ ਪੇਸ਼ੇਵਰ ਰੈਪਰਸ ਦੁਆਰਾ ਗਾਏ ਜਾ ਸਕਦੇ ਸਨ ਪਰ ਰਣਵੀਰ ਨੇ ਸੋਚਿਆ ਕਿ ਜੇਕਰ ਗੀਤਾਂ ਨੂੰ ਆਪਣੀ ਆਵਾਜ਼ 'ਚ ਗਾਇਆ ਜਾਵੇਗਾ ਤਾਂ ਉਹ ਆਪਣੇ ਚਰਿੱਤਰ ਨੂੰ ਜ਼ਿਆਦਾ ਪ੍ਰਮਾਣਿਕਤਾ ਦੇ ਸਕਦਾ ਹੈ। ਉਸ ਨੇ ਆਪਣੇ ਗਾਉਣ ਦੇ ਅਭਿਆਸ ਦੇ ਰੂਪ 'ਚ 10 ਮਹੀਨਿਆਂ ਤੱਕ ਡਿਵਾਈਨ ਤੇ ਨਾਜ਼ੀ ਸਮੇਤ ਹੋਰਨਾਂ ਰੈਪਰਸ ਤੋਂ ਸਿੱਖਿਆ ਗ੍ਰਹਿਣ ਕੀਤੀ। ਦੋਵਾਂ ਨੇ ਰਣਵੀਰ ਨੂੰ ਇਹ ਸਮਝਾਉਣ 'ਚ ਮਦਦ ਕੀਤੀ ਕਿ ਉਸ ਨੂੰ ਕਿਹੜੇ ਸ਼ਬਦਾਂ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਤੇ ਕਿਵੇਂ ਗੀਤ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ।''

ਰਣਵੀਰ ਮੁਤਾਬਕ, ''ਗੀਤਾਂ ਦੇ ਮਧਿਆਮ ਨਾਲ ਆਪਣੇ ਚਰਿੱਤਰ ਦੀਆਂ ਭਾਵਨਾਵਾਂ ਨੂੰ ਐਕਸਪ੍ਰੈਸ ਕਰਨਾ ਜ਼ਰੂਰੀ ਸੀ। ਮੈਂ ਫਿਲਮ 'ਚ ਇਕ ਸ਼ਾਂਤ ਕਿਰਦਾਰ ਨਿਭਾ ਰਿਹਾ ਹਾਂ, ਜੋ ਆਪਣੇ ਸੰਗੀਤ ਦੇ ਜ਼ਰੀਏ ਆਪਣਾ ਗੁੱਸਾ ਜਤਾਉਂਦਾ ਹੈ।''

ਦੱਸ ਦਈਏ ਕਿ ਰਣਵੀਰ ਸਿੰਘ ਫਿਲਮ 'ਚ ਧਾਰਾਵੀ ਦੀਆਂ ਝੋਪੜੀਆਂ 'ਚ ਰਹਿਣ ਵਾਲੇ ਸ਼ਖਸ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜਦੋਂ ਕਿ ਆਲੀਆ ਭੱਟ ਉਸ ਦੀ ਲਵ ਇੰਟਰੈਸਟ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਇਕ ਮਿਊਜ਼ਿਕਲ ਡਰਾਮਾ ਫਿਲਮ ਹੈ। ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਸਿਧਾਂਤ ਚਤੁਰਵੇਦੀ ਤੇ ਕਲਕੀ ਕੋਚਲਿਨ ਵੀ ਮੁੱਖ ਭੂਮਿਕਾ 'ਚ ਹੈ। ਐਕਸੈੱਲ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਵਲੋਂ ਨਿਰਮਾਣਿਤ, ਜ਼ੋਯਾ ਅਖਤਰ ਦੁਆਰਾ ਨਿਰਦੇਸ਼ਿਤ 'ਗਲੀ ਬੁਆਏ' 14 ਫਰਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।  


Tags: Ranveer Singh Alia Bhatt Gully Boy Ritesh Sidhwani Zoya Akhtar Farhan Akhtar

Edited By

Sunita

Sunita is News Editor at Jagbani.