FacebookTwitterg+Mail

ਆਪਣੇ 'ਤੇ ਲੱਗੇ ਦੋਸ਼ਾਂ ਦਾ ਰਣਵੀਰ ਨੇ ਖੁੱਦ ਦਿੱਤਾ ਜਵਾਬ

ranveer singh
17 January, 2019 09:27:58 AM

ਮੁੰਬਈ(ਬਿਊਰੋ)— ਰਣਵੀਰ ਸਿੰਘ ਨੇ ਆਪਣੀ ਮਿਹਨਤ ਦੇ ਦੱਮ 'ਤੇ ਬਹੁਤ ਹੀ ਘੱਟ ਸਮੇਂ 'ਚ ਆਪਣਾ ਮੁਕਾਮ ਹਾਸਿਲ ਕੀਤਾ ਹੈ। ਅੱਜ ਉਨ੍ਹਾਂ ਨੂੰ ਲੋਕ ਸੁਪਰਸਟਾਰ ਕਹਿੰਦੇ ਹਨ। ਕਈ ਬਲਾਕਬਸਟਰ ਫਿਲਮਾਂ ਉਨ੍ਹਾਂ ਨੇ ਹੁਣ ਤੱਕ ਦੇ ਕਰੀਅਰ 'ਚ ਦਿੱਤੀਆਂ ਹਨ ਪਰ ਅੱਜ ਵੀ ਉਨ੍ਹਾਂ ਦੇ ਨਾਮ ਨਾਲ ਇਕ ਵਿਵਾਦ ਜੁੜਿਆ ਹੋਇਆ ਹੈ, ਜਿਸ ਬਾਰੇ 'ਚ ਅੱਜ ਹਰ ਕੋਈ ਜਾਨਣਾ ਚਾਹੁੰਦਾ ਹੈ।
ਆਦਿਤਿਆ ਚੋਪੜਾ ਨੂੰ ਦਿੱਤੇ 10 ਲੱਖ ਰੁਪਏ
ਰਣਵੀਰ ਸਿੰਘ ਨੇ ਜਦੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ, ਉਸ ਸਮੇਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਉਨ੍ਹਾਂ ਦੇ ਪਿਤਾ ਨੇ ਪ੍ਰੋਡਿਊਸਰ ਆਦਿਤਿਆ ਚੋਪੜਾ ਨੂੰ ਤਕਰੀਬਨ 10 ਲੱਖ ਰੁਪਏ ਦਿੱਤੇ ਸਨ ਤਾਂਕਿ ਉਨ੍ਹਾਂ ਦੇ ਬੇਟੇ ਦਾ ਡੈਬਿਊ ਯਸ਼ਰਾਜ ਬੈਨਰ ਨਾਲ ਹੋ ਸਕੇ ਪਰ ਹੁਣ ਇਨ੍ਹਾਂ ਸਾਰੀਆਂ ਖਬਰਾਂ 'ਤੇ ਰਣਵੀਰ ਸਿੰਘ ਨੇ ਖੁੱਦ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ,'ਮੇਰੇ ਡੈਬਿਊ ਸਮੇਂ ਅਜਿਹੀਆਂ ਖਬਰਾਂ ਸਨ ਕਿ ਮੇਰੇ ਪਿਤਾ ਨੇ ਆਦਿਤਿਆ ਚੋਪੜਾ ਨੂੰ 10 ਲੱਖ ਰੁਪਏ ਦਿੱਤੇ ਹਨ ਤਾਂਕਿ ਮੇਰਾ ਲਾਂਚ ਹੋ ਸਕੇ, ਜਿਨ੍ਹਾਂ ਨੂੰ ਸੁਣ ਕੇ ਮੈਨੂੰ ਬੇਹੱਦ ਦੁੱਖ ਹੋਇਆ। ਇਨ੍ਹਾਂ ਖਬਰਾਂ ਨੇ ਨਾ ਸਿਰਫ ਮੇਰੇ ਹੁਨਰ ਤੇ ਸਗੋਂ ਮੇਰੀ ਪਰਵਰਿੱਸ਼ 'ਤੇ ਹੀ ਸਵਾਲ ਖੜਾ ਕਰ ਦਿੱਤਾ ਸੀ। ਮੈਨੂੰ ਉਸ ਸਮੇਂ ਸਮਝ ਨਹੀਂ ਆਇਆ ਕਿ ਕਿਵੇਂ ਕੋਈ ਇੰਨਾ ਵੱਡਾ ਝੂਠ ਲਿਖ ਸਕਦਾ ਹੈ?'
ਮੈਂ ਮਿਹਨਤ ਕੀਤੀ ਹੈ
ਰਣਵੀਰ ਸਿੰਘ ਨੇ ਅੱਗੇ ਕਿਹਾ ਕਿ,'ਮੈਂ ਮਿਹਨਤ ਕੀਤੀ ਹੈ ਅਤੇ ਮੈਂ ਇਸ ਗੱਲ ਲਈ ਖੁੱਦ 'ਤੇ ਮਾਨ ਕਰਦਾ ਹਾਂ। ਨਵੇਂ ਕਲਾਕਾਰ ਮੈਨੂੰ ਮੈਸੇਜ ਕਰਦੇ ਹਾਂ ਕਿ ਅਸੀਂ ਰੁਪਏ ਇਕੱਠੇ ਕਰ ਲਏ ਹਨ, ਦੱਸੋ ਕਿਵੇਂ ਅਸੀਂ ਵੀ ਯਸ਼ਰਾਜ ਨਾਲ ਲਾਂਚ ਹੋ ਸਕਾਂਗੇ? ਮੈਂ ਉਨ੍ਹਾਂ ਨੂੰ ਬੋਲਦਾ ਹਾਂ ਕਿ ਇਹ ਸਭ ਅਫਵਾਹਾਂ ਹਨ... ਤੁਸੀਂ ਇਸ 'ਤੇ ਭਰੋਸਾ ਕਰਨ ਨਾਲੋਂ ਚੰਗਾ, ਖੁੱਦ 'ਤੇ ਭਰੋਸਾ ਕਰੋ।'


Tags: Ranveer SinghAditya ChopraInterviewBajirao Mastani Padmaavat

About The Author

manju bala

manju bala is content editor at Punjab Kesari