FacebookTwitterg+Mail

ਫਿਰ ਵਾਇਰਲ ਹੋਇਆ ਰਣਵੀਰ ਸਿੰਘ ਦਾ ਖਿਲਜੀ ਦਾ ਲੁੱਕ

ranveer singh
03 February, 2019 09:18:09 AM

ਮੁੰਬਈ(ਬਿਊਰੋ)— ਰਣਵੀਰ ਸਿੰਘ ਦਾ 'ਗਲੀ ਬੁਆਏ' ਦਾ ਸੁਪਰਹਿੱਟ ਗੀਤ 'ਆਪਣਾ ਟਾਈਮ ਆਏਗਾ' ਪਰ 'ਪਦਮਾਵਤ' ਦੇ ਅਲਾਊਦੀਨ ਖਿਲਜੀ ਦਾ ਸਮਾਂ ਆ ਹੀ ਗਿਆ ਹੈ ਬਲਕਿ ਲੰਬੇ ਸਮੇਂ ਤੋਂ ਕਾਇਮ ਵੀ ਹੈ। ਰਣਵੀਰ ਸਿੰਘ ਇਨ੍ਹਾਂ ਦਿਨੀਂ ਜਿਸ 'ਚ ਕੰਮ 'ਚ ਹੱਥ ਪਾਉਂਦੇ ਹਨ। ਉਸ 'ਚ ਬੱਲੇ-ਬੱਲੇ ਕਰ ਦਿੰਦੇ ਹਨ। ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੀ ਫਿਲਮ 'ਪਦਮਾਵਤ' ਨੂੰ ਇਕ ਸਾਲ ਹੋ ਗਿਆ ਹੈ ਅਤੇ ਰਣਵੀਰ ਸਿੰਘ ਨੇ ਇਸ ਖਾਸ ਮੌਕੇ ਨੂੰ ਬਹੁਤ ਹੀ ਖਾਸ ਅੰਦਾਜ਼ 'ਚ ਯਾਦ ਕੀਤਾ ਹੈ। ਰਣਵੀਰ ਸਿੰਘ ਨੇ ਇਸ ਮੌਕੇ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਰਣਵੀਰ ਸਿੰਘ ਨੇ 'ਪਦਮਾਵਤ' ਦੇ ਇਕ ਸਾਲ ਪੂਰੇ ਹੋਣ ਤੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਰਣਵੀਰ ਸਿੰਘ ਅਲਾਊਦੀਨ ਖਿਲਜ਼ੀ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਨੇ ਜਿਵੇਂ ਹੀ ਇਸ ਵੀਡੀਓ ਨੂੰ ਪੋਸਟ ਕੀਤਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

 

 
 
 
 
 
 
 
 
 
 
 
 
 
 

Bad Man having a Good time 😈 ALAUDDIN CHILL-JI #throwback #khilji #1yearofpadmaavat #makeba @jainmusic

A post shared by Ranveer Singh (@ranveersingh) on Jan 25, 2019 at 4:54am PST

ਰਣਵੀਰ ਸਿੰਘ ਹੁਣ 'ਗਲੀ ਬੁਆਏ' ਲੈ ਕੇ ਆ ਰਹੇ ਹਨ ਅਤੇ ਇਸ ਫਿਲਮ 'ਚ ਉਹ ਰੈਪਰ ਦੇ ਰੋਲ 'ਚ ਹਨ। ਫਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਨਾਲ ਆਲੀਆ ਭੱਟ ਨਜ਼ਰ ਆਵੇਗੀ ਅਤੇ ਉਹ ਵੀ ਪੂਰੇ ਬਿੰਦਾਸ ਅੰਦਾਜ਼ 'ਚ ਹੈ। ਫਿਲਮ 'ਗਲੀ ਬੁਆਏ' 14 ਫਰਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦੇਈਏ ਕਿ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਸਾਲ 2018 ਦੇ ਆਖਿਰੀ ਹਫਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਬਾਕਸ ਆਫਿਸ ਤੇ ਧੂਮ ਮਚਾ ਦਿੱਤੀ ਹੈ, ਇਸ ਨਾਲ ਹੀ ਜੇਕਰ ਫਿਲਮ ਦੀ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਨੇ ਹੁਣ ਤੱਕ 230 ਕਰੋੜ ਦੀ ਕਮਾਈ ਕਰ ਲਈ ਹੈ।

 


Tags: Ranveer SinghInstagramVideoSimmbaGully Boy

About The Author

manju bala

manju bala is content editor at Punjab Kesari