FacebookTwitterg+Mail

ਰਣਵੀਰ ਸਿੰਘ ਦੀ ਮਸਤੀ ਫੈਨਜ਼ 'ਤੇ ਪਈ ਭਾਰੀ

ranveer singh
06 February, 2019 11:42:55 AM

ਮੁੰਬਈ(ਬਿਊਰੋ— ਐਕਟਰ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' 14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਨ੍ਹੀਂ ਦਿਨੀਂ ਐਕਟਰ ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਹਨ। 'ਗਲੀ ਬੁਆਏ' 'ਚ ਰਣਵੀਰ ਰੈਪਰ ਦੀ ਭੂਮਿਕਾ 'ਚ ਦਿਖਾਈ ਦੇਣਗੇ। ਪ੍ਰਮੋਸ਼ਨ ਦੌਰਾਨ ਉਹ ਰੈਪ ਸਾਂਗ ਗਾ ਕੇ ਫੈਨਜ਼ ਨੂੰ ਐਂਟਰਟੇਨ ਕਰ ਰਹੇ ਹਨ। ਰਣਵੀਰ ਨੂੰ ਉਨ੍ਹਾਂ ਦੇ ਐਨਰਜੈਟਿਕ ਸੁਭਾਅ ਕਾਰਨ ਜਾਣਿਆ ਜਾਂਦਾ ਹੈ। ਫਿਲਮ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੀ ਇਹੀ ਮਸਤੀ ਉਨ੍ਹਾਂ ਦੇ ਫੈਨਜ਼ 'ਤੇ ਭਾਰੀ ਪੈ ਗਈ।

Punjabi Bollywood Tadka
'ਗਲੀ ਬੁਆਏ' ਦੇ ਪ੍ਰਮੋਸ਼ਨਲ ਇਵੈਂਟ 'ਚ ਰਣਵੀਰ ਨੂੰ ਭੀੜ 'ਤੇ ਛਾਲ ਮਾਰਦੇ ਹੋਏ (ਕਰਾਉਡ ਸਰਫਿੰਗ) ਦੇਖਿਆ ਗਿਆ ਹੈ ਪਰ ਹਾਲ ਹੀ 'ਚ ਅਜਿਹਾ ਕਰਨਾ ਉਨ੍ਹਾਂ ਨੂੰ ਉਲਟਾ ਪੈ ਗਿਆ। ਅਚਾਨਕ ਭੀੜ 'ਤੇ ਛਾਲ ਮਾਰਨ ਕਾਰਨ ਉਨ੍ਹਾਂ ਦੇ ਕਈ ਫੈਨਜ਼ ਨੂੰ ਸੱਟਾਂ ਆਈਆਂ ਹਨ। ਕਰਾਉਡ ਸਰਫਿੰਗ ਕਰਦੇ ਹੋਏ ਐਕਟਰ ਦੀ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ ਦਰਅਸਲ ਹੋਇਆ ਇਵੇਂ ਕਿ ਭੀੜ 'ਤੇ ਛਾਲ ਮਾਰਨ ਦੀ ਰਣਵੀਰ ਦੀ ਟਾਈਮਿੰਗ ਗਲਤ ਹੋ ਗਈ। ਜਦੋਂ ਉਹ ਕਰਾਉਡ ਸਰਫਿੰਗ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਦੇ ਫੈਨਜ਼ ਐਕਟਰ ਨੂੰ ਮੋਬਾਇਲ 'ਚ ਰਿਕਾਰਡ ਕਰਨ 'ਚ ਬਿਜ਼ੀ ਸਨ। ਵੈਨਿਊ 'ਚ ਮੌਜੂਦ ਕੁਝ ਲੜਕੀਆਂ ਇਸ ਦੌਰਾਨ ਜਖ਼ਮੀ ਹੋ ਗਈਆਂ।

Punjabi Bollywood Tadka
ਇਕ ਰਿਪੋਰਟ ਦੌਰਾਨ ਫੈਨਜ਼ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿੱਥੇ ਕੁਝ ਲੜਕੀਆਂ ਰਣਵੀਰ ਦੇ ਅਚਾਨਕ ਜੰਪ ਮਾਰਨ ਕਾਰਨ ਜ਼ਮੀਨ 'ਤੇ ਬੈਠੀਆਂ ਹੋਈਆਂ ਦਿਖਾਈਆਂ ਦੇ ਰਹੀਆਂ ਹਨ।

 

ਟਵਿਟਰ 'ਤੇ ਰਣਵੀਰ ਸਿੰਘ ਨੂੰ ਟਰੋਲ ਕੀਤਾ ਜਾ ਰਿਹਾ ਹੈ। ਯੂਜ਼ਰਸ ਨੇ ਐਕਟਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਅਜਿਹੀਆਂ ਬਚਕਾਨਾਂ ਹਰਕਤਾਂ ਨਾ ਕਰਨ। ਇਕ ਯੂਜ਼ਰ ਨੇ ਕਿਹਾ,''ਰਣਵੀਰ ਟੈਲੇਂਟੈਡ ਐਕਟਰ ਹਨ ਪਰ ਉਨ੍ਹਾਂ ਨੂੰ ਮੈਚਯੋਰ ਅਤੇ ਜ਼ਿੰਮੇਦਾਰ ਸ਼ਖਸ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ। ਉਹ ਪਬਲਿਕ ਫਿਗਰ ਹੈ ਇਹ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ।''

ਫੈਨਕਲੱਬ 'ਤੇ ਐਕਟਰ ਨੂੰ ਮਿਲ ਰਹੀਆਂ ਨਸੀਹਤਾਂ ਤੋਂ ਬਾਅਦ ਰਣਵੀਰ ਨੇ ਕੁਮੈਂਟ ਕੀਤਾ ਹੈ। ਉਨ੍ਹਾਂ ਨੂੰ ਟਵੀਟ ਕਰ ਲਿਖਿਆ,''ਹੁਣ ਮੈਂ ਅੱਗੇ ਤੋਂ ਸਾਵਧਾਨ ਰਹਾਂਗਾ। ਤੁਹਾਡਾ ਮੈਨੂੰ ਪਿਆਰ ਦੇਣ ਅਤੇ ਮੇਰੀ ਚਿੰਤਾ ਕਰਨ ਲਈ ਧੰਨਵਾਦ।''

 


Tags: Ranveer Singh Gully BoyjumpedAlia BhattZoya Akhtar

About The Author

manju bala

manju bala is content editor at Punjab Kesari