FacebookTwitterg+Mail

ਐਵਾਰਡ ਨਾਈਟ 'ਚ ਰਣਵੀਰ ਤੇ ਲਿਲੀ ਸਿੰਘ ਨੇ ਕੀਤੀ ਖੂਬ ਮਸਤੀ, ਵੀਡੀਓ

ranveer singh
04 April, 2019 10:15:48 AM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਰਣਵੀਰ ਸਿੰਘ ਹਰ ਮਹਿਫਲ ਨੂੰ ਆਪਣੇ ਨਾਂ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਆਏ ਦਿਨ ਉਨ੍ਹਾਂ ਦੀ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਹੀ ਜਾਂਦੀ ਹੈ। ਹਾਲ ਹੀ 'ਚ ਕੁਝ ਅਜਿਹਾ ਹੀ ਹੋਇਆ। ਕੁਝ ਦਿਨ ਪਹਿਲਾਂ ਹੋਏ ਜੀਕਿਊ ਐਵਾਰਡ 'ਚ ਯੂ-ਟਿਊਬ ਸਟਾਰ ਲਿਲੀ ਸਿੰਘ ਵੀ ਗਈ ਸੀ, ਜਿਸ ਨਾਲ ਰਣਵੀਰ ਦੀ ਜੁਗਲਬੰਦੀ ਦੇਖਣ ਵਾਲੀ ਸੀ। ਦੋਵਾਂ ਨੇ ਇਸ ਮੌਕੇ ਰਣਵੀਰ ਦੀ ਹਾਲ ਹੀ 'ਚ ਰਿਲੀਜ਼ ਫਿਲਮ 'ਗਲੀ ਬੁਆਏ' ਦਾ ਗੀਤ 'ਅਪਨਾ ਟਾਈਮ ਆਏਗਾ' ਗਾਇਆ।


ਇਸ ਪ੍ਰਫੋਰਮੈਂਸ 'ਤੇ ਹਰ ਕੋਈ ਡਾਂਸ ਕਰ ਰਿਹਾ ਸੀ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ। ਲੋਕਾਂ ਦੀ ਮਸਤੀ ਦਾ ਆਲਮ ਤਾਂ ਇਹ ਸੀ ਕਿ ਉੱਥੇ ਹਰ ਕੋਈ ਲਿਲੀ ਤੇ ਰਣਵੀਰ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਸੁੱਰਖਿਆ ਕਰਮੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਰਣਵੀਰ ਜਲਦ ਹੀ '83' ਤੇ 'ਤਖਤ' ਦੀ ਸ਼ੂਟਿੰਗ 'ਚ ਬਿਜ਼ੀ ਹੋ ਜਾਣਗੇ।


Tags: Ranveer SinghLilly SinghGQ Style Awards 2019VideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.