ਮੁੰਬਈ(ਬਿਊਰੋ)— ਫਿਲਮ 'ਪਦਮਾਵਤ' 'ਚ ਅੱਯਾਸ਼ ਬਾਦਸ਼ਾਹ 'ਖਿਲਜੀ' ਦਾ ਰੋਲ ਕਰਨ ਵਾਲੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਅਸਲ ਜ਼ਿੰਦਗੀ 'ਚ ਵੀ ਘੱਟ ਨਹੀਂ ਹਨ। ਜੀ ਹਾਂ ਦੀਪਿਕਾ ਪਾਦੂਕੋਣ ਦੇ ਪ੍ਰੇਮੀ ਤੇ ਅਨੁਸ਼ਕਾ ਸ਼ਰਮਾ ਦੇ ਸਾਬਕਾ ਪ੍ਰੇਮੀ ਰਹਿ ਚੁੱਕੇ ਰਣਵੀਰ ਸਿੰਘ ਅਸਲ ਜ਼ਿੰਦਗੀ 'ਚ ਵੀ ਕਾਫੀ ਰੋਮਾਂਟਿਕ ਹਨ ਤਾਂ ਹੀ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਬਾਰੇ 'ਚ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਦੀਪਿਕਾ ਵੀ ਹੈਰਾਨ ਰਹਿ ਜਾਵੇਗੀ।
14 ਸਾਲ ਦੀ ਉਮਰ 'ਚ 3 ਗਰਲਫ੍ਰੈਂਡਜ਼
ਇਕ ਵੈੱਬ ਪੋਰਟਲ ਨਾਲ ਗੱਲ ਕਰਦੇ ਹੋਏ ਰਣਵੀਰ ਨੇ ਆਪਣੇ ਬਚਪਨ ਦੇ ਆਯਾਸ਼ੀਆਂ ਦੇ ਬਾਰੇ 'ਚ ਦੱਸਿਆ ਹੈ। ਰਣਵੀਰ ਨੇ ਦੱਸਿਆ ਕਿ ਜਦੋਂ ਉਹ 14 ਸਾਲ ਦੇ ਸਨ ਤਾਂ ਉਨ੍ਹਾਂ ਕੋਲ੍ਹ ਇਕ ਨਹੀਂ ਬਲਕਿ ਤਿੰਨ-ਤਿੰਨ ਗਰਲਫ੍ਰੈਂਡਜ਼ ਸਨ। ਅਸਲ 'ਚ 14 ਸਾਲ ਦੀ ਉਮਰ 'ਚ ਉਹ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਗਏ ਸਨ ਪਰ ਜਦੋਂ ਵਾਪਸ ਆਏ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਹੁਣ ਲੜਕੀਆਂ ਨਾਲ ਦੋਸਤੀ ਵਧਾਉਣੀ ਚਾਹੀਦੀ ਹੈ। ਰਣਵੀਰ ਨੇ ਪਹਿਲਾਂ ਇਕ ਲੜਕੀ ਨਾਲ ਦੋਸਤੀ ਕੀਤੀ, ਫਿਰ ਦੂਜੀ ਤੇ ਫਿਰ ਤੀਜੀ। ਮਤਲਬ ਉਨ੍ਹਾਂ ਨੇ ਇੱਕਠੀਆਂ ਤਿੰਨ ਗਰਲਫ੍ਰੈਂਡਜ਼ ਆਪਣੀ ਜ਼ਿੰਦਗੀ 'ਚ ਰਖੀਆਂ।
ਸ਼ਾਇਦ ਇਹ ਰਣਵੀਰ ਦੀ ਅਸਲ ਜ਼ਿੰਦਗੀ ਦੇ ਤਜ਼ਰਬੇ ਵੀ ਹਨ, ਜੋ ਉਹ ਇੰਨੇ ਚੰਗੇ ਤਰੀਕੇ ਨਾਲ 'ਖਿਲਜੀ' ਦਾ ਕਿਰਦਾਰ ਨਿਭਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਨੁਸ਼ਕਾ ਨਾਲ ਬ੍ਰੇਕਅੱਪ ਤੋਂ ਬਾਅਦ ਰਣਵੀਰ ਪਿਛਲੇ 5 ਸਾਲ ਤੋਂ ਦੀਪਿਕਾ ਨਾਲ ਰਿਲੇਸ਼ਨਸ਼ਿਪ 'ਚ ਹਨ, ਹਾਲਾਂਕਿ ਰਣਵੀਰ ਜਾਂ ਦੀਪਿਕਾ ਨੇ ਕਦੇ ਖੁੱਲ੍ਹ ਕੇ ਆਪਣੇ ਰਿਸ਼ਤੇ ਨੂੰ ਨਹੀਂ ਕਬੂਲਿਆ ਪਰ ਅਕਸਰ ਇਕ-ਦੂਜੇ ਦੇ ਘਰਵਾਲਿਆਂ ਨੂੰ ਮਿਲਦੇ ਰਹਿੰਦੇ ਹਨ।