FacebookTwitterg+Mail

'ਸਿੰਘਮ' ਵਾਂਗ ਡਾਇਲਾਗਬਾਜ਼ੀ ਤੋਂ ਬਾਅਦ ਰਣਵੀਰ ਨੇ ਸ਼ੇਅਰ ਕੀਤਾ 'ਸਿੰਬਾ' ਦਾ ਜ਼ਬਰਦਸਤ ਲੁੱਕ

ranveer singh
10 June, 2018 02:04:49 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਾਜੀਰਾਓ ਜਲਦੀ ਹੀ ਸਕ੍ਰੀਨ 'ਤੇ ਇੰਸਪੈਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਰਣਵੀਰ ਸਿੰਘ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' ਦੀ ਸ਼ੂਟਿੰਗ ਹੈਦਰਾਬਾਦ 'ਚ ਚੱਲ ਰਹੀ ਹੈ, ਜਿਸ 'ਚ ਉਸ ਨਾਲ ਸਾਰਾ ਅਲੀ ਖਾਨ ਵੀ ਨਜ਼ਰ ਆਵੇਗੀ। ਪਿਛਲੇ ਕੁਝ ਦਿਨ ਪਹਿਲਾਂ ਹੀ ਰਣਵੀਰ ਨੇ ਫਿਲਮ ਦੇ ਸੈੱਟ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ਤੋਂ ਬਾਅਦ ਉਸ ਨੇ ਫਿਲਮ ਦਾ ਜ਼ਬਰਦਸਤ ਡਾਇਲਾਗ ਵੀ ਸ਼ੇਅਰ ਕੀਤਾ। ਹੁਣ ਰਣਵੀਰ ਸਿੰਘ ਨੇ ਇਕ ਹੋਰ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਇੰਟੇਂਸ ਲੁੱਕ 'ਚ ਨਜ਼ਰ ਆ ਰਿਹਾ ਹੈ।
Punjabi Bollywood Tadka
ਰਣਵੀਰ ਕੁਝ ਪੁਲਸ ਵਾਲਿਆਂ ਨਾਲ ਸਧਾਰਨ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ। ਫਿਲਮ 'ਚ ਰਣਵੀਰ ਦਾ ਲੁੱਕ ਕਾਫੀ ਪ੍ਰਭਾਵਸ਼ਾਲੀ ਹੈ। ਹੁਣ ਸਾਹਮਣੇ ਆਈ ਇਸ ਤਸਵੀਰ ਨਾਲ ਰੋਹਿਤ ਤੇ ਰਣਵੀਰ ਦੇ ਫੈਨਸ 'ਚ ਫਿਲਮ ਪ੍ਰਤੀ ਉਤਸ਼ਾਹ ਕਾਫੀ ਵੱਧ ਗਿਆ ਹੈ। ਰੋਹਿਤ ਇਸ ਤੋਂ ਪਹਿਲਾਂ 'ਸਿੰਘਮ' ਨਾਲ ਪੁਲਸ ਦਾ ਕਿਰਦਾਰ ਸਕ੍ਰੀਨ 'ਤੇ ਦੇ ਚੁੱਕੇ ਹਨ, ਜੋ ਕਿ ਬਾਕਸ ਆਫਿਸ ਸੁਪਰਹਿੱਟ ਸਾਬਿਤ ਹੋਈ ਸੀ। 'ਸਿੰਘਮ' ਤੋਂ ਬਾਅਦ 'ਸਿੰਬਾ' ਨਾਲ ਸੰਗ੍ਰਾਮ ਭਾਲੇਰਾਵ ਦਾ ਕਿਰਦਾਰ ਲੋਕਾਂ ਨੂੰ ਕਿੰਨਾ ਕੁ ਪਸੰਦ ਆਵੇਗਾ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ।

 

A post shared by Ranveer Singh (@ranveersingh) on


ਦੱਸਣਯੋਗ ਹੈ ਕਿ 'ਸਿੰਬਾ' ਜੂਨੀਅਰ ਐਨਟੀਆਰ ਦੀ ਤੇਲਗੂ ਫਿਲਮ ਦਾ ਆਫੀਸ਼ੀਅਲ ਰੀਮੇਕ ਹੈ, ਜਿਸ 'ਚ ਉਸ ਨਾਲ ਕਾਜਲ ਅਗਰਵਾਲ ਨੇ ਕੰਮ ਕੀਤਾ ਸੀ। ਇਸ ਫਿਲਮ 'ਚ ਰਣਵੀਰ ਦੇ ਓਪੋਜ਼ਿਟ ਸਾਰਾ ਅਲੀ ਖਾਨ ਹੈ ਅਤੇ ਇਹ ਫਿਲਮ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।


Tags: Ranveer SinghSimmbaSinghamSara Ali KhanRohit ShettyKaran JoharSangram Bhalerao

Edited By

Sunita

Sunita is News Editor at Jagbani.