FacebookTwitterg+Mail

ਰਣਵੀਰ ਨੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਹੇਅਰਸਟਾਈਲ ਦੇਖ ਹੋਵੋਗੇ ਹੈਰਾਨ

ranveer singh
24 June, 2018 02:56:02 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਕਸਰ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰਣਵੀਰ ਦੀਆਂ ਅੱਖਾਂ ਨਾਲ ਉਸਨੂੰ ਪਛਾਣਨਾ ਸੌਖਾ ਹੈ ਪਰ ਜਿਸ ਚੀਜ਼ ਨੂੰ ਦੇਖਣ ਤੋਂ ਬਾਅਦ ਫੈਨਜ਼ ਹੈਰਾਨ ਹੋਣ ਵਾਲੇ ਹਨ, ਉਹ ਉਸਦਾ ਹੇਅਰ ਸਟਾਈਲ ਹੈ। ਰਣਵੀਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Avant Grade Since 1985'।

Punjabi Bollywood Tadka
ਰਣਵੀਰ ਦੀ ਇਸ ਤਸਵੀਰ ਤੋਂ ਇਹ ਸਾਫ ਹੈ ਕਿ ਉਹ ਬਚਪਨ ਤੋਂ ਹੀ ਫੈਸ਼ਨ ਦੇ ਮਾਮਲੇ 'ਚ ਕਾਫੀ ਐਕਟਿਵ ਰਹਿੰਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਰਣਵੀਰ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਚਰਚਾ 'ਚ ਰਹੇ ਹੋਣ। ਉੱਥੇ ਹੀ ਰਣਵੀਰ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਰਣਵੀਰ ਇਨ੍ਹੀਂ ਦਿਨੀਂ 'ਸਿੰਬਾ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ, ਜਦਕਿ ਕਰਨ ਜੌਹਰ ਦੇ ਬੈਨਰ ਹੇਠ ਇਸਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ranveer Singh Instagram Childhood Pic Hairstyle Simmba Bollywood Actor

Edited By

Kapil Kumar

Kapil Kumar is News Editor at Jagbani.