FacebookTwitterg+Mail

ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਕਾਰ ਦੀ ਛੱਤ 'ਤੇ ਚੜ੍ਹੇ ਰਣਵੀਰ, ਵੀਡੀਓ ਵਾਇਰਲ

ranveer singh
10 August, 2018 09:45:57 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ 'ਖਿਲਜੀ' ਨੂੰ ਅੱਜ ਦੀ ਤਾਰੀਖ 'ਚ ਬਾਲੀਵੁੱਡ ਦੇ ਸਭ ਤੋਂ ਦਮਦਾਰ ਅਭਿਨੇਤਾਵਾਂ 'ਚੋਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ, ਸਰਿਆ ਨੂੰ ਆਪਣੇ ਹੀ ਰੰਗ 'ਚ ਰੰਗ ਲੈਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਆਪਣੇ ਫੈਨਜ਼ ਦੇ ਰੂ-ਬ-ਰੂ ਹੋਏ, ਜਿਨ੍ਹਾਂ ਨੂੰ ਰਣਵੀਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋਏ। ਰਣਵੀਰ ਦੇ ਫੈਨਜ਼ ਨੇ ਉਨ੍ਹਾਂ ਨੂੰ ਮੁੰਬਈ 'ਚ ਹੋਣ ਵਾਲੇ ਈਵੈਂਟ 'ਚ ਜਾਣ ਤੋਂ ਪਹਿਲਾਂ ਹੀ ਘੇਰ ਲਿਆ। ਲੋਕਾਂ ਦਾ ਇੰਨਾ ਪਿਆਰ ਦੇਖ ਕੇ ਰਣਵੀਰ ਆਪਣੀ ਕਾਰ ਦੀ ਛੱਤ 'ਤੇ ਚੜ੍ਹ ਗਏ ਅਤੇ ਪ੍ਰਸ਼ੰਸਾਂ ਨਾਲ ਹੱਥ ਮਿਲਾਉਣ ਲੱਗ ਗਏ।

ਇਸ ਦੌਰਾਨ ਉਨ੍ਹਾਂ ਨੇ 'ਖਲੀਬਲੀ' ਗੀਤ ਦਾ ਸਟੈੱਪ ਵੀ ਮਾਰ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਉਹ ਆਪਣੇ ਇਸੇ ਅੰਦਾਜ਼ ਕਾਰਨ ਅੱਜ ਕਰੋੜਾਂ ਦਿਲਾਂ 'ਤੇ ਰਾਜ ਕਰ ਰਹੇ ਹਨ। ਰਣਵੀਰ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ। ਦੱਸ ਦੇਈਏ ਕਿ ਰਣਵੀਰ ਅੱਜਕਲ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਸਿੰਬਾ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਲਿਆ ਨਾਲ ਜ਼ੋਯਾ ਅਖ਼ਤਰ ਦੀ ਫਿਲਮ 'ਗਲੀ ਬੁਆਏ' 'ਚ ਵੀ ਨਜ਼ਰ ਆਉਣਗੇ।


Tags: Ranveer SinghCarDanceVideoViralSimbaGully Boy

Edited By

Chanda Verma

Chanda Verma is News Editor at Jagbani.