ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ 'ਸਿੰਬਾ' 'ਚ ਔਰਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਵਿਰੁੱਧ ਜੰਗ ਛੇੜਨ ਜਾ ਰਿਹਾ ਹੈ। ਬਾਲੀਵੁੱਡ ਨਿਰਦੇਸ਼ਕ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਰਣਵੀਰ ਨੂੰ ਲੈ ਕੇ ਇਹ ਫਿਲਮ ਬਣਾ ਰਿਹਾ ਹੈ। ਰੋਹਿਤ ਨੇ ਕਿਹਾ ਕਿ ਫਿਲਮ ਵਿਚ ਰਣਵੀਰ ਦਾ ਜੋ ਕਿਰਦਾਰ ਦਰਸ਼ਕ ਦੇਖਣਗੇ, ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਤਰ੍ਹਾਂ ਦਾ ਕਿਰਦਾਰ ਨਹੀਂ ਦੇਖਿਆ ਹੋਵੇਗਾ। ਰਣਵੀਰ ਸਿੰਘਮ ਅਤੇ ਦਬੰਗ ਵਰਗਾ ਨਹੀਂ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਰਣਵੀਰ ਅਜਿਹੇ ਪੁਲਸ ਵਾਲੇ ਦੀ ਭੂਮਿਕਾ ਵਿਚ ਹੈ, ਜੋ ਅੱਤਿਆਚਾਰ ਖਿਲਾਫ ਤਾਂ ਲੜੇਗਾ ਪਰ ਉਸ ਦਾ ਮੁੱਖ ਟੀਚਾ ਹੋਵੇਗਾ ਕਿ ਉਹ ਉਨ੍ਹਾਂ ਲੋਕਾਂ ਨੂੰ ਬਿਲਕੁਲ ਨਹੀਂ ਬਖਸ਼ੇਗਾ, ਜੋ ਔਰਤਾਂ ਨਾਲ ਮਾੜਾ ਵਤੀਰਾ ਕਰਦੇ ਹੋਣ। ਕਿਹਾ ਜਾ ਰਿਹਾ ਹੈ ਕਿ ਫਿਲਮ ਦਾ ਪੂਰਾ ਕੰਸੈਪਟ ਇਸੇ 'ਤੇ ਹੈ ਕਿ ਔਰਤਾਂ 'ਤੇ ਅੱਤਿਆਚਾਰ ਕਰਨ ਵਾਲਿਆਂ ਨਾਲ ਸਿੰਬਾ ਆਪਣੇ ਤਰੀਕੇ ਨਾਲ ਇਨਸਾਫ ਕਰਦਾ ਹੈ। ਫਿਲਮ ਵਿਚ ਸਾਰਾ ਅਲੀ ਖਾਨ ਦੀ ਵੀ ਅਹਿਮ ਭੂਮਿਕਾ ਹੈ।