FacebookTwitterg+Mail

ਦੀਪਿਕਾ ਨੂੰ ਬੇਬੀ ਕਹਿ ਕੇ ਬੁਲਾਉਂਦੇ ਹਨ ਰਣਵੀਰ ਸਿੰਘ (ਵੀਡੀਓ)

ranveer singh
29 October, 2018 11:50:09 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਦੋਹਾਂ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਅਧਿਕਾਰਕ ਐਲਾਨ ਹੋ ਚੁੱਕਾ ਹੈ। 14 ਅਤੇ 15 ਨਵੰਬਰ ਨੂੰ ਦੋਵੇਂ ਸੱਤ ਫੇਰੇ ਲੈ ਕੇ ਇਕ ਦੂਜੇ ਨੂੰ ਜੀਵਨ ਸਾਥੀ ਦੇ ਤੌਰ 'ਤੇ ਸਵਿਕਾਰ ਕਰਨਗੇ। ਆਨਸਕ੍ਰੀਨ ਹੋਵੇ ਜਾਂ ਆਫਸਕ੍ਰੀਨ, ਇਸ ਕਪਲ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਰਣਵੀਰ ਸਿੰਘ ਜਦੋਂ 'ਕੌਫੀ ਵਿਦ ਕਰਨ' 'ਚ ਪਹੁੰਚੇ ਤਾਂ ਟਾਸਕ ਦੌਰਾਨ ਰਣਵੀਰ ਨੇ ਦੀਪਿਕਾ ਨੂੰ ਫੋਨ ਕੀਤਾ ਅਤੇ ਉਸ ਨੂੰ 'ਬੇਬੀ' ਕਹਿ ਕੇ ਬੁਲਾਇਆ। ਮੇਕਰਜ਼ ਨੇ ਇਸ ਸ਼ੋਅ ਦੀ ਪ੍ਰਮੋਸ਼ਨ ਵੀਡੀਓ ਦੇ ਤੌਰ 'ਤੇ ਟਵਿਟਰ 'ਤੇ ਸ਼ੇਅਰ ਕੀਤਾ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਸ਼ੋਅ 'ਚ ਸੁਪਰਸਟਾਰ ਅਕਸ਼ੈ ਕੁਮਾਰ ਵੀ ਮੌਜੂਦ ਸਨ ਜੋ ਇਸ ਦੌਰਾਨ ਕਾਫੀ ਮਸਤੀ ਦੇ ਮੂਡ 'ਚ ਨਜ਼ਰ ਆਏ।

ਦੱਸਣਯੋਗ ਹੈ ਕਿ ਰਣਵੀਰ-ਦੀਪਿਕਾ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਚ ਹੋਣ ਦੀ ਸੰਭਾਵਨਾ ਹੈ, ਜਿਸ 'ਚ 30 ਮਹਿਮਾਨ ਸ਼ਾਮਲ ਹੋਣਗੇ। ਖਬਰ ਹੈ ਕਿ ਦੀਪਿਕਾ ਨੇ ਪ੍ਰਿਯੰਕਾ ਨੂੰ ਮੁੰਬਈ ਰਿਸੈਪਸ਼ਨ ਲਈ ਸੱਦਾ ਭੇਜਿਆ ਹੈ ਪਰ ਸ਼ਾਇਦ ਪ੍ਰਿਯੰਕਾ ਇਸ ਵਿਆਹ 'ਚ ਹਾਜ਼ਰ ਨਾ ਹੋ ਸਕੇ।


Tags: Ranveer Singh Deepika Padukone Koffee with Karan Karan Johar Baby Bollywood Actor

Edited By

Kapil Kumar

Kapil Kumar is News Editor at Jagbani.