ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਅਗਲੇ ਮਹੀਨੇ 14-15 ਨਵੰਬਰ ਨੂੰ ਹੋਵੇਗਾ, ਜੋ ਉਨ੍ਹਾਂ ਦੇ ਫੈਨਜ਼ ਲਈ ਕਿਸੇ ਨੈਸ਼ਨਲ ਈਵੈਂਟ ਤੋਂ ਘੱਟ ਨਹੀਂ ਹੈ। ਹਾਲ ਹੀ 'ਚ ਦੀਪਿਕਾ ਨੇ ਵਿਆਹ ਨੂੰ ਲੈ ਕੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਦੀਪਿਕਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ ਵੀ ਵਿਆਹ ਨੂੰ ਲੈ ਕੇ ਓਨੀ ਹੀ ਉਤਸ਼ਾਹਿਤ ਹੈ, ਜਿੰਨੀ ਇਕ ਕੁੜੀ ਹੁੰਦੀ ਹੈ ਪਰ ਜਦੋਂ ਦੀਪਿਕਾ ਤੋਂ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ 'ਚ ਆਉਣ ਵਾਲੇ ਬਦਲਾਅ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਵਿਆਹ ਤੋਂ ਬਾਅਦ ਬਦਲ ਜਾਵੇਗੀ।
ਇਸ ਦੇ ਨਾਲ ਹੀ ਦੀਪਿਕਾ ਨੇ ਆਪਣੇ ਪਸੰਦੀਦਾ ਕਪਲ ਦੀ ਗੱਲ 'ਤੇ ਵੀ ਵੱਡੀ ਗੱਲ ਕਹੀ। ਦਰਅਸਲ ਦੀਪਿਕਾ ਨੇ ਆਪਣੀ ਖੁਆਇਸ਼ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਮੰਮੀ–ਪਾਪਾ ਦੀ ਬਹੁਤ ਵੱਡੀ ਫੈਨ ਹਾਂ ਅਤੇ ਚਾਹੁੰਦੀ ਹਾਂ ਕਿ ਮੇਰੀ ਵੀ ਮੈਰਿਡ ਲਾਈਫ ਉਨ੍ਹਾਂ ਵਰਗੀ ਹੀ ਹੋਵੇ। ਖਬਰ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਦੀਪਵੀਰ ਲੰਬੇ ਹਨੀਮੂਨ 'ਤੇ ਨਹੀਂ ਜਾਣਗੇ। ਇਸ ਦਾ ਕਾਰਨ ਰਣਵੀਰ ਸਿੰਘ ਹਨ। ਦੱਸ ਦੇਈਏ ਕਿ ਉਹ ਛੋਟਾ ਹਨੀਮੂਨ ਟ੍ਰਿਪ ਰੱਖਣਗੇ ਅਤੇ ਜਲਦ ਆ ਕੇ ਆਪਣੀ ਫਿਲਮ 'ਸਿੰਬਾ' ਦੀ ਸ਼ੂਟਿੰਗ ਜਾਰੀ ਕਰਨਗੇ। ਇਸ ਫਿਲਮ ਨੂੰ ਐਕਸ਼ਨ ਫਿਲਮਾਂ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਬਣਾ ਰਹੇ ਹਨ।