FacebookTwitterg+Mail

ਵਿਆਹ ਲਈ ਰਣਵੀਰ ਨੇ 1 ਹਫਤੇ 'ਚ ਘਟਾਇਆ ਸੀ ਭਾਰ

ranveer singh
16 November, 2018 02:24:02 PM

ਮੁੰਬਈ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਹੁਣ ਪਤੀ-ਪਤਨੀ ਬਣ ਚੁੱਕੇ ਹਨ। ਵਿਆਹ ਤੋਂ ਪਹਿਲਾਂ ਰਣਵੀਰ ਆਪਣੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਬਿਜ਼ੀ ਸਨ। ਫਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਆਪਣਾ ਭਾਰ ਵਧਾਇਆ ਸੀ। ਰਣਵੀਰ ਹਮੇਸ਼ਾ ਤੋਂ ਹੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹਨ। ਉਹ ਆਪਣੇ ਵਿਆਹ 'ਚ ਬਿਲਕੁਲ ਪਰਫੈਕਟ ਦਿਖਣਾ ਚਾਹੁੰਦੇ ਸਨ। ਜਿਸ ਵਜ੍ਹਾ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ।

ਸੂਤਰਾਂ ਮੁਤਾਬਕ ਆਪਣੇ ਵਿਆਹ ਤੋਂ 1 ਹਫਤਾ ਪਹਿਲਾਂ ਰਣਵੀਰ ਨੇ ਆਪਣਾ ਭਾਰ ਘਟਾ ਲਿਆ ਸੀ। ਰਣਵੀਰ ਨੇ 'ਕੀਟੋ ਡਾਈਟ' ਫਾਲੋਅ ਕਰਕੇ ਭਾਰ ਘਟਾਇਆ ਹੈ। ਤੁਹਾਨੂੰ ਦੱਸ ਦੇਈਏ ਕੀਟੋ ਡਾਈਟ ਘੱਟ ਕਾਰਬੋਹਾਈਡਰੇਟ ਖਾਣੇ ਲਈ ਮਸ਼ਹੂਰ ਹੈ। ਉੱਥੇ ਹੀ ਵਿਆਹ ਦੀਆਂ ਤਸਵੀਰ ਦੇਖ ਕਿਹਾ ਜਾ ਸਕਦਾ ਹੈ ਕਿ ਰਣਵੀਰ ਦੀ ਮਿਹਨਤ ਸਫਲ ਰਹੀ ਹੈ। ਵਿਆਹ 'ਚ ਰਣਵੀਰ ਦਾ ਲੁੱਕ ਕਾਫੀ ਚਰਚਾ 'ਚ ਰਿਹਾ ਸੀ।

Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ ਤੇ ਦੀਪਿਕਾ ਨੂੰ ਵਿਆਹ ਤੋਂ ਬਾਅਦ ਫੈਨਜ਼ ਤੇ ਸੈਲੇਬਸ ਵਲੋਂ ਮਿਲ ਰਹੀਆਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੋਹਾਂ ਨੇ ਇਟਲੀ ਦੇ ਲੇਕ ਕੋਮੋ 'ਚ 14-15 ਨਵੰਬਰ ਨੂੰ ਸਿੰਧੀ ਤੇ ਕੋਂਕਣੀ ਰੀਤੀ-ਰਿਵਾਜ਼ ਨਾਲ ਵਿਆਹ ਕੀਤਾ। ਉੱਥੇ ਹੀ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ।


Tags: Ranveer Singh Deepika Padukone Fitness Weight Loose Simmba Bollywood Actor

About The Author

Kapil Kumar

Kapil Kumar is content editor at Punjab Kesari