FacebookTwitterg+Mail

'ਗਲੀ ਬੁਆਏ' 'ਚ ਰਣਵੀਰ-ਆਲਿਆ ਲਾਉਣਗੇ ਰੋਮਾਂਸ ਦਾ ਤੜਕਾ

ranveer singh and alia bhatt
26 December, 2018 10:34:26 AM

ਮੁੰਬਈ(ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਆਲਿਆ ਭੱਟ ਜਲਦ ਹੀ ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਚ ਪਹਿਲੀ ਵਾਰ ਦੋਵੇਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਦੋਵੇਂ ਹੀ ਫਿਲਮ 'ਗਲੀ ਬੁਆਏ' ਨੂੰ ਲੈ ਕੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਰਣਵੀਰ ਦੀ ਫਿਲਮ 'ਸਿੰਬਾ' 28 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਉਸ ਨੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਮੁੱਖ ਭੂਮਿਕਾ 'ਚ ਹੈ।
 

ਦੱਸ ਦੇਈਏ ਕਿ 'ਗਲੀ ਬੁਆਏ' ਦੇ ਮੇਕਰਸ ਫਿਲਮ ਦਾ ਟੀਜ਼ਰ ਜਲਦ ਹੀ ਰਿਲੀਜ਼ ਕਰਨ ਵਾਲੇ ਹਨ। ਇਸ ਫਿਲਮ 'ਚ ਦੋਵੇਂ ਪਹਿਲੀ ਵਾਰ ਰੋਮਾਂਸ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਖਬਰ ਹੈ ਕਿ 'ਗਲੀ ਬੁਆਏ' 'ਚ ਰਣਵੀਰ-ਆਲਿਆ ਦੇ ਇਕ ਜਾਂ ਦੋ ਨਹੀਂ ਸਗੋਂ ਤਿੰਨ ਕਿਸਿੰਗ ਸੀਨਜ਼ ਵੀ ਹਨ। ਸਿਰਫ ਇੰਨਾਂ ਹੀ ਨਹੀਂ ਰਣਵੀਰ ਤੇ ਕਲਕੀ ਦੇ ਵੀ 'ਗਲੀ ਬੁਆਏ' ਕਿਸਿੰਗ ਸੀਨ ਹਨ। ਖਬਰਾਂ ਹਨ ਕਿ ਇਹ ਫਿਲਮ ਅਗਲੇ ਸਾਲ ਫਰਵਰੀ 'ਚ ਰਿਲੀਜ਼ ਹੋ ਸਕਦੀ ਹੈ। 'ਗਲੀ ਬੁਆਏ' ਇਕ ਮੁੰਬਈ ਦੇ ਸਟ੍ਰੀਟ ਰੈਪਰ ਦੀ ਕਹਾਣੀ ਹੈ। ਫਿਲਮ ਨੂੰ ਬਰਲਿਨ ਇੰਟਰਨੇਸ਼ਨਲ ਫਿਲਮ ਫੈਸਟੀਵਲ 'ਚ ਵੀ ਦਿਖਾਇਆ ਜਾਵੇਗਾ। ਇਸ ਦੀ ਜਾਣਕਾਰੀ ਰਣਵੀਰ ਨੇ ਖੁਦ ਕੁਝ ਦਿਨ ਪਹਿਲਾਂ ਟਵੀਟ ਕਰਕੇ ਦਿੱਤੀ ਹੈ। ਫਿਲਮ ਨੂੰ ਫਰਹਾਨ ਅਖਤਰ ਤੇ ਰਿਤੇਸ਼ ਸਿਧਵਾਨੀ ਨੇ ਪ੍ਰੋਡਿਊਸ ਕੀਤਾ ਹੈ।

 


Tags: Ranveer Singh Zoya Akhtar Gully Boy Alia Bhatt Kalki Koechlin Sara Ali Khan Simmba

Edited By

Sunita

Sunita is News Editor at Jagbani.