ਨਵੀਂ ਦਿੱਲੀ (ਬਿਊਰੋ) — ਇਕ ਈਵੈਂਟ ਦੌਰਾਨ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਗਲੀ ਬੁਆਏ' ਦਾ ਮਿਊਜ਼ਿਕ ਲਾਂਚ ਕੀਤਾ। ਇਹ ਈਵੈਂਟ ਮੁੰਬਈ ਦੇ ਬਾਇਕੁਲਾ 'ਚ ਰੱਖਿਆ ਗਿਆ। ਇਸ ਦੌਰਾਨ ਆਲੀਆ ਭੱਟ ਤੇ ਰਣਵੀਰ ਸਿੰਘ ਨੇ ਫਿਲਮ ਦੇ ਗੀਤ 'ਅਪਨਾ ਟਾਈਮ ਆਏਗਾ' 'ਤੇ ਪਰਫਾਰਮੈਂਸ ਦਿੱਤੀ।
ਆਲੀਆ ਤੇ ਰਣਵੀਰ ਤੋਂ ਇਲਾਵਾ ਉਹ ਸਾਰੇ ਰੈਪਰਸ ਵੀ ਇਕ ਮੰਚ 'ਤੇ ਨਜ਼ਰ ਆਏ, ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਹੈ।
ਰਣਵੀਰ ਸਿੰਘ ਜਿਥੇ ਸਿਲਵਰ ਜੈਕਟ 'ਚ ਨਜ਼ਰ ਆਏ, ਉਥੇ ਹੀ ਆਲੀਆ ਭੱਟ ਗ੍ਰੀਨ ਡਰੈੱਸ 'ਚ ਦਿਸੀ।
ਫਿਲਮ ਦੇ ਪਹਿਲੇ ਗੀਤ 'ਆਪਨਾ ਟਾਈਮ ਆਵੇਗਾ' ਨੇ ਸਮਾਂ ਬੰਨ੍ਹ ਦਿੱਤਾ। ਸਾਰੇ ਗੀਤਾਂ ਦਾ ਆਡੀਆ ਲਾਂਚ ਕੀਤਾ ਗਿਆ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ।
ਦੱਸ ਦੇਈਏ ਕਿ 'ਗਲੀ ਬੁਆਏ' 2019 'ਚ ਰਣਵੀਰ ਤੇ ਆਲੀਆ ਦੀ ਪਹਿਲੀ ਫਿਲਮ ਹੈ, ਜੋ ਰਿਲੀਜ਼ ਹੋਵੇਗੀ।
ਇਸ ਤੋਂ ਪਹਿਲਾ ਰਣਵੀਰ ਦੀ ਫਿਲਮ 'ਸਿੰਬਾ' ਰਿਲੀਜ਼ ਹੋਈ ਸੀ।
'ਸਿੰਬਾ' ਦਸੰਬਰ 2018 ਦੇ ਆਖਰੀ ਹਫਤੇ 'ਚ ਰਿਲੀਜ਼ ਹੋਈ ਸੀ।