FacebookTwitterg+Mail

ਐਮੀ ਵਿਰਕ ਰਣਵੀਰ ਨਾਲ ਕਰਨਗੇ ਬਾਲੀਵੁੱਡ 'ਚ ਧਮਾਕੇਦਾਰ ਡੈਬਿਊ

ranveer singh and ammy virk
23 January, 2019 04:25:55 PM

ਮੁੰਬਈ (ਬਿਊਰੋ) — ਪੰਜਾਬ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਫਿਲਮ ਇੰਡਸਟਰੀ ਕਾਫੀ ਬੋਲ-ਬਾਲਾ ਹੈ। ਐਮੀ ਵਿਰਕ ਦੇ ਫੈਨਜ਼ ਲਈ ਇਕ ਖੁਸ਼ਖਬਰੀ ਹੈ, ਜਿਸ ਨੂੰ ਜਾਣ ਕੇ ਫੈਨਜ਼ ਦੇ ਚਿਹਰਿਆਂ 'ਤੇ ਨੂਰ ਆ ਜਾਵੇਗਾ। ਦਰਅਸਲ ਐਮੀ ਵਿਰਕ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਇਹ ਜਾਣਕਾਰੀ ਐਮੀ ਵਿਰਕ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

   ਐਮੀ ਵਿਰਕ ਨੇ ਅੰਗਰੇਜ਼ ਮੂਵੀ ਨਾਲ ਕੀਤਾ ਪੰਜਾਬੀ ਫ਼ਿਲਮਾਂ 'ਚ ਡੈਬਿਊ 

ਐਮੀ ਵਿਰਕ ਜੋ ਕਿ ਰਣਵੀਰ ਸਿੰਘ ਨਾਲ ਕਬੀਰ ਖਾਨ ਦੀ ਫਿਲਮ '83' 'ਚ ਕੰਮ ਕਰਨਗੇ। ਰਣਵੀਰ ਸਿੰਘ ਇਸ ਫਿਲਮ 'ਚ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ ਤੇ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ। ਹਾਲੇ ਤੱਕ ਰਣਵੀਰ ਸਿੰਘ ਤੇ ਐਮੀ ਵਿਰਕ ਦੇ ਕਿਰਦਾਰ ਬਾਰੇ ਹੀ ਖੁਲਾਸਾ ਕੀਤਾ ਗਿਆ ਹੈ ਅਤੇ ਬਾਕੀ ਟੀਮ ਦੇ ਖਿਡਾਰੀਆਂ ਦਾ ਕਿਰਦਾਰ ਕੌਣ-ਕੌਣ ਨਿਭਾ ਰਿਹਾ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


ਦੱਸ ਦਈਏ ਕਿ ਇਸ ਫਿਲਮ 'ਚ 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਰਚੇ ਇਤਿਹਾਸ ਨੂੰ ਪੇਸ਼ ਕੀਤਾ ਜਾਵੇਗਾ। ਸਾਲ 1983 'ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ 'ਚ ਵਿਸ਼ਵ ਕੱਪ ਜਿੱਤਿਆ ਸੀ ਅਤੇ ਇਹ ਪਹਿਲੀ ਵਾਰ ਸੀ ਜਦੋਂ ਵੈਸਟ ਇੰਡੀਜ਼ ਤੋਂ ਇਲਾਵਾ ਕਿਸੇ ਹੋਰ ਟੀਮ ਨੇ ਇਹ ਮੁਕਾਮ ਹਾਸਲ ਕੀਤਾ। ਇਹ ਉਹ ਸਮਾਂ ਸੀ ਜਦੋਂ ਪਹਿਲੀ ਵਾਰ ਭਾਰਤੀ ਟੀਮ ਨੇ ਕਿਸੇ ਪ੍ਰਮੁੱਖ ਟੂਰਨਾਮੈਂਟ 'ਚ ਜਿੱਤ ਹਾਸਲ ਕੀਤੀ ਸੀ। ਫਿਲਮ '83' ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ। ਫੈਂਟਮ ਫਿਲਮਜ਼, ਵਿਬਰੀ ਮੀਡੀਆ ਦੇ ਵਿਸ਼ਨੂੰ ਵਰਧਾਨ ਇੰਦੁਰੀ, ਰਿਲਾਇੰਸ ਇੰਟਰਟੇਨਮੈਂਟ ਅਤੇ ਕਬੀਰ ਖਾਨ ਫਿਲਮਜ਼ ਵੱਲੋਂ ਬਣਾਈ ਜਾ ਰਹੀ ਹੈ। ਫਿਲਮ '83 ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

 


Tags: Ranveer SinghAmmy VirkBalwinder Singh SandhuGordon Greenidge83 World Cup FinalBollywood Celebrity

Edited By

Sunita

Sunita is News Editor at Jagbani.