FacebookTwitterg+Mail

ਰਣਵੀਰ ਦੀ ਵੀਡੀਓ 'ਤੇ ਦੀਪਿਕਾ ਪਾਦੂਕੋਣ ਦਾ ਖਾਸ ਕੁਮੈਂਟ

ranveer singh and deepika padukone
10 April, 2019 11:34:26 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ '83' ਦੀਆਂ ਤਿਆਰੀਆਂ 'ਚ ਰੁੱਝੇ ਹਨ। ਦੂਜੇ ਪਾਸੇ ਦੀਪਿਕਾ ਪਾਦੂਕੋਣ ਵੀ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ 'ਚ ਦੋਵੇਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੀ ਤਸਵੀਰਾਂ ਅਤੇ ਵੀਡੀਓਜ਼ 'ਤੇ ਕੁਮੈਂਟ ਕਰਨਾ ਨਹੀਂ ਭੁੱਲਦੇ।

Punjabi Bollywood Tadka

ਅਜਿਹਾ ਕੋਈ ਮੌਕਾ ਨਹੀਂ ਜਦੋਂ ਦੋਵੇਂ ਇਕ-ਦੂਜੇ ਨੂੰ ਸਪੈਸ਼ਲ ਫੀਲ ਨਾ ਕਰਵਾਉਂਦੇ ਹੋਣ। ਹਾਲ ਹੀ 'ਚ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ 'ਚ ਉਹ ਕਪਿਲ ਦੇਵ ਤੋਂ ਕ੍ਰਿਕਟ ਦੇ ਗੁਣ ਸਿੱਖਦੇ ਨਜ਼ਰ ਆ ਰਹੇ ਹਨ।

Punjabi Bollywood Tadka

ਦੀਪਿਕਾ ਨੇ ਇਸ ਵੀਡੀਓ 'ਤੇ ਖਾਸ ਕੁਮੈਂਟ ਕੀਤਾ ਹੈ। ਦੀਪਿਕਾ ਨੇ ਲਿਖਿਆ ਹੈ, ''ਤੁਸੀਂ ਜਿੰਨਾ ਸਿੱਖ ਸਕਦੇ ਹੋ, ਸਿੱਖ ਲਓ ਕਿਉਂਕਿ ਇਹ ਦਿਨ ਮੁੜਕੇ ਨਹੀਂ ਆਉਣਗੇ। ਮੈਨੂੰ ਤੁਹਾਡੇ 'ਤੇ ਫਕਰ (ਮਾਣ) ਹੈ।”

Punjabi Bollywood Tadka

ਦੱਸ ਦਈਏ ਕਿ ਰਣਵੀਰ ਸਿੰਘ ਦੀ ਫਿਲਮ 1983 ਦੇ ਵਰਲਡ ਕੱਪ 'ਤੇ ਆਧਾਰਿਤ ਹੈ। ਇਸ ਫਿਲਮ '83' 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਹੀ ਨਿਭਾਅ ਰਹੇ ਹਨ। ਇਸ ਸਮੇਂ ਫਿਲਮ ਦੀ ਪੂਰੀ ਟੀਮ ਧਰਮਸ਼ਾਲਾ 'ਚ ਸੀ।

 
 
 
 
 
 
 
 
 
 
 
 
 
 

Workin’ the #NatrajShot 🏏with the Man Himself #KapilDev 👑 @83thefilm #blessed #journeybegins @kabirkhankk

A post shared by Ranveer Singh (@ranveersingh) on Apr 6, 2019 at 3:23am PDT


ਜਲਦ ਹੀ ਸਾਰੀ ਟੀਮ ਲੰਡਨ ਲਈ ਰਵਾਨਾ ਹੋਵੇਗੀ ਕਿਉਂਕਿ ਫਿਲਮ ਦੇ ਡਾਇਰੈਕਟਰ ਕਬੀਰ ਖਾਨ ਇਸ ਦਾ ਇਕ ਹਿੱਸਾ ਲੰਡਨ 'ਚ ਸ਼ੂਟ ਕਰਨਾ ਚਾਹੁੰਦੇ ਹਨ। ਰਣਵੀਰ ਸਿੰਘ ਦੀ ਫਿਲਮ '83' ਅਗਲੇ ਸਾਲ 2020 'ਚ ਰਿਲੀਜ਼ ਹੋਵੇਗੀ। 

 
 
 
 
 
 
 
 
 
 
 
 
 
 

Guess who ❓❓❓

A post shared by Ranveer Singh (@ranveersingh) on Apr 7, 2019 at 12:36pm PDT

 


Tags: Kapil DevRanveer SinghKabir Khan83Instagram VideoGully BoyDeepika PadukoneBollywood Celebrity

Edited By

Sunita

Sunita is News Editor at Jagbani.