FacebookTwitterg+Mail

ਦੀਪਿਕਾ ਲਈ ਰਣਵੀਰ ਨੇ ਖਰੀਦਿਆ ਨਵਾਂ ਘਰ, ਵਿਆਹ ਤੋਂ ਬਾਅਦ ਹੋਣਗੇ ਸ਼ਿਫਟ

ranveer singh and deepika padukone
08 June, 2018 11:31:08 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਇਸ ਸਾਲ 19 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਤੇ ਹੁਣ ਰਣਵੀਰ ਨੇ ਇਕ ਨਵਾਂ ਘਰ ਵੀ ਖਰੀਦ ਲਿਆ ਹੈ, ਜਿਥੇ ਉਹ ਵਿਆਹ ਤੋਂ ਬਾਅਦ ਦੀਪਿਕਾ ਨਾਲ ਰਹਿਣਗੇ।
Punjabi Bollywood Tadka
ਖਬਰਾਂ ਮੁਤਾਬਕ, ਰਣਵੀਰ ਤੇ ਦੀਪਿਕਾ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਰਲੀ ਬਿਲਡਿੰਗ 'ਚ ਘਰ ਖਰੀਦਣਗੇ ਪਰ ਰਣਵੀਰ ਨੇ ਬਾਂਦਰਾ ਦੇ ਸ਼੍ਰੀ ਅਪਾਰਟਮੈਂਟ 'ਚ ਨਵਾਂ ਘਰ ਖਰੀਦ ਲਿਆ ਹੈ। ਇਸੇ ਕੰਪਲੈਕਸ ਦੇ 6,7 ਤੇ 8ਵੇਂ ਫਲੋਰ 'ਤੇ ਰਣਵੀਰ ਆਪਣੇ ਮਾਤਾ-ਪਿਤਾ ਤੇ ਭੈਣ ਨਾਲ ਰਹਿੰਦਾ ਹੈ।
Punjabi Bollywood Tadka
ਹੁਣ ਰਣਵੀਰ ਨੇ ਚੌਥੇ ਫਲੋਰ 'ਤੇ ਨਵਾਂ ਘਰ ਖਰੀਦ ਲਿਆ ਹੈ। ਬੁੱਧਵਾਰ ਨੂੰ ਦੀਪਿਕਾ ਆਪਣੀ ਮਾਂ ਉਜਲਾ ਨਾਲ ਮੁੰਬਈ ਦੇ ਬਾਂਦਰਾ ਸਥਿਤ ਜਿਊਲਰੀ ਸ਼ਾਪ 'ਚ ਖਰੀਦਦਾਰੀ ਕਰਨ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਉਥੇ ਗੋਲਡ (ਸੋਨਾ) ਖਰੀਦਣ ਗਈ ਸੀ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਦੀਪਿਕਾ ਦਾ ਵਿਆਹ 18 ਤੋਂ 20 ਨਵੰਬਰ 'ਚ ਹੋਵੇਗਾ।
Punjabi Bollywood Tadka
ਇਹ ਫੰਕਸ਼ਨ ਤਿੰਨ ਦਿਨ ਤੱਕ ਚੱਲੇਗਾ। ਦੋਨੋਂ ਪਰਸਨਲ ਜ਼ਿੰਦਗੀ 'ਚ ਰਿਜਰਵ ਰਹਿੰਦੇ ਹਨ ਤੇ ਕਰੀਬੀ ਸੂਤਰਾਂ ਮੁਤਾਬਕ ਵਿਆਹ 'ਚ ਬਹੁਤ ਘੱਟ ਲੋਕਾਂ ਨੂੰ ਹੀ ਬੁਲਾਇਆ ਜਾਵੇਗਾ ਤੇ ਮੀਡੀਆ ਕਵਰੇਜ ਤੋਂ ਵੀ ਦੂਰ ਰੱਖਿਆ ਜਾਵੇਗਾ।
Punjabi Bollywood Tadka 


Tags: Ranveer SinghNew HomeDeepika PadukoneTanishq JewelleryUjala PadukoneMarriage Shopping

Edited By

Sunita

Sunita is News Editor at Jagbani.