ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ-ਰਣਵੀਰ ਸਿੰਘ 14-15 ਨਵੰਬਰ ਨੂੰ ਇਟਲੀ ਦੇ 'ਲੇਕ ਕੋਮੋ' 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਵਾਂ ਦੇ ਵਿਆਹ ਦੇ ਜਸ਼ਨ ਇਕ-ਇਕ ਕਰਕੇ ਮਨਾਏ ਜਾ ਰਹੇ ਹਨ। ਬੀਤੀ ਰਾਤ ਮੁੰਬਈ 'ਚ ਦੀਪਿਕਾ-ਰਣਵੀਰ ਦੀ ਰਿਸ਼ੈਪਸਨ ਪਾਰਟੀ ਰੱਖੀ ਗਈ ਸੀ, ਜਿਸ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ।
ਇਸ ਰਿਸੈਪਸ਼ਨ ਪਾਰਟੀ 'ਚ ਦੀਪਿਕਾ ਨੇ ਰੈੱਡ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੂਜੇ ਪਾਸੇ ਰਣਵੀਰ ਸਿੰਘ ਨੇ ਬਲੈਕ ਕਲਰ ਦਾ ਆਊਟਫਿੱਟ ਪਾਇਆ ਸੀ, ਜਿਸ 'ਚ ਉਹ ਕਾਫੀ ਸਮਾਰਟ ਲੱਗ ਰਹੇ ਸਨ।
ਦੋਵੇਂ ਦੇ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਰਣਵੀਰ-ਦੀਪਿਕਾ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਦੀਪਿਕਾ-ਰਣਵੀਰ 14-15 ਨਵੰਬਰ ਨੂੰ ਇਟਲੀ ਦੇ 'ਲੇਕ ਕੋਮੋ' 'ਚ ਵਿਆਹ ਦੇ ਬੰਧਨ 'ਚ ਬੱਝੇ ਸਨ।
ਪਹਿਲਾਂ ਇਨ੍ਹਾਂ ਨੇ ਕੋਂਕਣੀ ਤੇ ਫਿਰ 15 ਨਵੰਬਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ।
ਇਨ੍ਹਾਂ ਦੇ ਵਿਆਹ 'ਚ ਲਗਭਗ 40 ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ 21 ਨਵੰਬਰ ਨੂੰ ਪਹਿਲਾਂ ਰਿਸੈਪਸ਼ਨ ਬੈਂਗਲੁਰੂ 'ਚ ਹੋਇਆ ਤੇ ਦੂਜਾ ਦਿੱਲੀ 'ਚ।
ਇਸ ਤੋਂ ਬਾਅਦ ਇਹ ਤੀਜਾ ਰਿਸੈਪਸ਼ਨ ਮੁੰਬਈ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।