FacebookTwitterg+Mail

ਕਰਿਸ਼ਮਾ ਕਪੂਰ ਨਾਲ ਰਣਵੀਰ ਸਿੰਘ ਨੇ ਕੀਤੀ ਮਸਤੀ, ਫਨੀ ਵੀਡੀਓ ਹੋ ਰਹੀ ਹੈ ਵਾਇਰਲ

ranveer singh and karishma kapoor funny video
11 September, 2017 04:48:18 PM

ਮੁੰਬਈ— ਰਣਵੀਰ ਸਿੰਘ ਅਜੀਬ ਹਰਕਤਾਂ ਕਾਰਨ ਹਮੇਸ਼ਾ ਤੋਂ ਹੀ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਆਏ ਹਨ। ਅਜਿਹਾ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਕਰਿਸ਼ਮਾ ਕਪੂਰ ਨਾਲ ਉਸ ਦੀ ਫਿਲਮ 'ਰਾਜਾ ਬਾਬੂ' ਦੇ ਮਸ਼ਹੂਰ ਗੀਤ 'ਸਰਕਾਏ ਲੋ ਖਟੀਆ' 'ਤੇ ਵੀਡੀਓ ਬਣਾ ਦਿੱਤੀ ਹੈ, ਜਿਸ 'ਚ ਉਹ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।

 

A post shared by Ranveer Singh (@ranveersingh) on

ਰਣਵੀਰ ਇਨ੍ਹੀਂ ਦਿਨੀਂ ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਤੋਂ ਫਰੀ ਹੋਏ ਹਨ ਤੇ ਉਨ੍ਹਾਂ ਨੇ ਆਪਣੀ ਦਾੜ੍ਹੀ ਕਟਾ ਲਈ ਹੈ। ਕਲੀਨ ਸ਼ੇਵ ਹੋ ਕੇ ਉਹ ਸੋਸ਼ਲ ਮੀਡੀਆ 'ਤੇ ਮਸਤੀ ਕਰਨ 'ਚ ਰੁੱਝੇ ਹੋਏ ਹਨ। ਇਸ ਵੀਡੀਓ 'ਚ ਉਹ ਕਰਿਸ਼ਮਾ ਕਪੂਰ ਨਾਲ ਕਿਸੇ ਰੈਸਟੋਰੈਂਟ 'ਚ ਨਜ਼ਰ ਆ ਰਹੇ ਹਨ।

 

A post shared by Ranveer Singh (@ranveersingh) on

ਕਰਿਸ਼ਮਾ ਇਨ੍ਹੀਂ ਦਿਨੀਂ ਫਿਲਮਾਂ ਨਹੀਂ ਕਰ ਰਹੀ ਹੈ ਤੇ ਉਹ ਆਪਣੇ ਦੂਜੇ ਵਿਆਹ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਰਣਵੀਰ ਨਾਲ ਸੋਸ਼ਲ ਮੀਡੀਆ 'ਤੇ ਉਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਰਣਵੀਰ ਸਿੰਘ ਉਂਝ ਵੀ ਯੰਗ ਇੰਡੀਆ ਦੇ ਸਭ ਤੋਂ ਫੇਵਰੇਟ ਤੇ ਵਾਇਰਲ ਸਟਾਰਸ 'ਚੋਂ ਇਕ ਹਨ। ਪਿਛਲੇ ਦਿਨੀਂ ਉਨ੍ਹਾਂ ਨੇ 'ਟਾਇਲੇਟ : ਏਕ ਪ੍ਰੇਮ ਕਥਾ' ਦੀ ਪ੍ਰਮੋਸ਼ਨ ਲਈ ਅਕਸ਼ੇ ਕੁਮਾਰ ਨਾਲ ਵੀ ਇਕ ਅਜਿਹੀ ਹੀ ਧਮਾਕੇਦਾਰ ਵੀਡੀਓ ਬਣਾਈ ਸੀ।


Tags: Ranveer Singh Karishma Kapoor Funny Video Instagram Padmavati